Friday, October 23, 2026
Home National ਖੱਡ ਵਿੱਚ ਜੀਪ ਡਿੱਗਣ ਕਾਰਨ ਹੋਈ 10 ਲੋਕਾਂ ਦੀ ਮੌਤ

ਖੱਡ ਵਿੱਚ ਜੀਪ ਡਿੱਗਣ ਕਾਰਨ ਹੋਈ 10 ਲੋਕਾਂ ਦੀ ਮੌਤ

ਉੱਤਰਾਖੰਡ(ਦ ਸਟੈਲਰ ਨਿਊਜ਼)।  ਉੱਤਰਾਖੰਡ ਵਿੱਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਮੁਨਸਯਾਰੀ  ਵਿੱਚ ਜੀਪ ਬੇਕਾਬੂ ਹੋ ਗਈ ਅਤੇ ਸੜਕ ਤੋਂ ਹੇਠਾਂ 600 ਮੀਟਰ ਡੂੰਘੀ ਖੱਡ ਵਿੱਚ ਡਿੱਗ ਪਈ। ਜਿਸ ਕਾਰਨ ਉਸ ਵਿੱਚ ਸਵਾਰ 10 ਲੋਕਾਂ ਦੀ ਮੌਤ ਹੋ ਗਈ।

Advertisements

ਪੁਲਿਸ ਨੇ ਜਾਣਕਾਰੀ ਦਿੱਤੀ ਕਿ ਨਾਚਨੀ ਖੇਤਰ ਵਿੱਚ ਮਸੂਰੀ-ਹੋਕਰਾ ਮੋਟਰ ਮਾਰਗ ਤੇ 7.30 ਵਜੇ ਹੋਕਰਾ ਪਿੰਡ ਦੇ ਨੇੜੇ ਹੋਏ ਹਾਦਸੇ ਸਮੇਂ ਵਾਹਨ ਵਿੱਚ 10 ਵਿਅਕਤੀ ਸਵਾਰ ਸਨ ਅਤੇ ਉਹ ਸਾਰੇ ਕੋਕਿਲਾ ਦੇਵੀ ਮੰਦਿਰ ਵਿੱਚ ਪੂਜਾ ਲਈ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਸੂਬਾਈ ਆਫਤ ਰੋਕੂ ਬਲ ਦੀਆਂ 2 ਟੀਮਾਂ ਮੌਕੇ ਤੇ ਪਹੁੰਚੀਆਂ ਤੇ ਖੱਡ ਵਿੱਚੋਂ ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।

LEAVE A REPLY

Please enter your comment!
Please enter your name here