ਨਟਰੰਗ ਸੋਸਾਇਟੀ ਅਬੋਹਰ ਵੱਲੋਂ ਸੱਤ ਦਿਨਾਂ ਰੰਗਮੰਚ ਕਾਰਜਸ਼ਾਲਾ ਦਾ ਆਯੋਜਨ

ਫਾਜਿਲਕਾ, (ਦ ਸਟੈਲਰ ਨਿਊਜ਼): ਭਾਸ਼ਾ  ਵਿਭਾਗ  ਫਾਜ਼ਿਲਕਾ  ਦੇ ਸਹਿਯੋਗ  ਨਾਲ ਨਟਰੰਗ ਸੋਸਾਇਟੀ ਅਬੋਹਰ  ਵੱਲੋਂ  ਸੱਤ ਦਿਨਾਂ ਰੰਗਮੰਚ  ਕਾਰਜਸ਼ਾਲਾ , ਕੇਸ਼ਵਾਨੰਦ ਸੀ.ਸੈਕੰਡਰੀ ਸਕੂਲ  ਅਬੋਹਰ  ਵਿਖੇ ਮਿਤੀ 26 ਜੂਨ ਤੋਂ  2 ਜੁਲਾਈ 2023 ਨੂੰ  ਸ਼ਾਮ 5:30 ਵਜੇ ਤੋਂ  7:30  ਵਜੇ  ਤੱਕ ਆਯੋਜਿਤ ਕੀਤੀ ਜਾ ਰਹੀ ਹੈ । ਜ਼ਿਲ੍ਹਾ  ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਅਤੇ ਖੋਜ ਅਫ਼ਸਰ  ਪਰਮਿੰਦਰ  ਸਿੰਘ  ਨੇ ਦੱਸਿਆ  ਕਿ ਨੌਜਵਾਨਾਂ  ਨੂੰ  ਰੰਗਮੰਚ  ਨਾਲ ਜੋੜਨ ਦੇ ਉਪਰਾਲੇ ਤਹਿਤ ਨਟਰੰਗ ਅਬੋਹਰ  ਵੱਲੋਂ ਆਯੋਜਿਤ  ਕੀਤੀ ਜਾ ਰਹੀ ਰੰਗਮੰਚ  ਕਾਰਜ ਸ਼ਾਲਾ ਵਿੱਚ ਨਾਟਕ ,ਸਕਿੱਟ ,ਮਾਇਮ, ਮੇਕਅੱਪ , ਸੌਰਟ ਫਿਲਮ ਮੇਕਿੰਗ ਦੀ ਸਿਖਲਾਈ ਦਿੱਤੀ  ਜਾਵੇਗੀl

Advertisements

ਇਸ ਰੰਗਮੰਚ ਕਾਰਜਸ਼ਾਲਾ ਪ੍ਰੋਜੈਕਟ  ਟੀਮ  ਵਿੱਚ ਸੁਨਿਲ ਵਰਮਾ, ਹਨੀ ਉਤਰੇਜਾ ,ਕਸ਼ਮੀਰ ਲੂਨਾ, ਅਸ਼ੀਸ਼ ਸਿਡਾਨਾ, ਵੈਭਵ ਅਗਰਵਾਲ , ਗੁਲਜਿੰਦਰ ਕੌਰ ,ਤਾਨੀਆ , ਨਮਨ ਦੂਮੜਾ ,ਅਮਿਤ  ਖਨਗਵਾਲ  ਹਨ  ਅਤੇ  ਵਿਕਾਸ ਬੱਤਰਾ , ਸੰਦੀਪ ਸ਼ਰਮਾ , ਅਨੁਰਾਗ ਨਾਗਪਾਲ , ਗੁਰਜੰਟ ਬਰਾੜ ,ਕੁਲਜੀਤ ਭੱਟੀ ,ਰਾਜੂ ਠਠਈ,ਸੰਜੇ ਚਾਨਣਾ , ਸੰਜਿਵ ਗਿਲਹੋਤਰਾ  ਰੂਬੀ ਸ਼ਰਮਾ , ਆਸ਼ੂ  ਗਗਨੇਜਾ, ਨੀਰਜ ਤੇ ਪੂਜਾ ਦੂਮੜਾ ਦੇ ਸਹਿਯੋਗ  ਅਤੇ ਅਗਵਾਈ  ਵਿੱਚ  ਲਗਾਈ ਜਾ ਰਹੀ ਹੈ ।ਅਬੋਹਰ  ਤੇ ਨੇੜੇ ਦੇ ਇਲਾਕੇ ਦੇ  ਰੰਗਮੰਚ  ਵਿੱਚ  ਰੁਚੀ ਰੱਖਣ ਦੇ ਚਾਹਵਾਨ ਭਾਗ ਲੈ ਸਕਦੇ ਹਨ ।

LEAVE A REPLY

Please enter your comment!
Please enter your name here