ਪ੍ਰਗਤੀ ਮੈਦਾਨ ਵਿੱਚ ਹੋਈ ਲੁੱਟ-ਖੋਹ ਨੂੰ ਲੈ ਕੇ ਸੀਐੱਮ ਕੇਜਰੀਵਾਲ ਨੇ ਮੰਗਿਆ ਉੱਪ ਰਾਜਪਾਲ ਦਾ ਅਸਤੀਫ਼ਾ

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦਿੱਲੀ ਵਿੱਚ ਦਿਨਦਿਹਾੜੇ ਹੋਈ ਲੁੱਟ ਦੀ ਇੱਕ ਘਟਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਪ ਰਾਜਪਾਲ ਵੀ.ਕੇ. ਸਕਸੈਨਾ ਦੇ ਅਸਤੀਫ਼ੇ ਦੀ ਮੰਗ ਕੀਤੀ। ਕੇਜਰੀਵਾਲ ਨੇ ਟਵਿੱਟਰ ਤੇ ਘਟਨਾ ਦੀ ਵੀਡੀਓ ਸਾਂਝਾ ਕਰਦੇ ਹੋਏ ਆਪਣੀ ਮੰਗ ਨੂੰ ਦੋਹਰਾਇਆ ਕਿ ਦਿੱਲੀ ਵਿੱਚ ਕਾਨੂੰਨ-ਵਿਵਸਥਾ ਦੀ ਜ਼ਿੰਮੇਵਾਰੀ ਸਥਾਨਕ ਸਰਕਾਰ ਨੂੰ ਸੌਂਪ ਦਿੱਤੀ ਜਾਣੀ ਚਾਹੀਦੀ ਹੈ।

Advertisements

ਉਨ੍ਹਾਂ ਕਿਹਾ ਕਿ ‘ ਉੱਪ ਰਾਜਪਾਲ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਕਿਸੇ ਅਜਿਹੇ ਵਿਅਕਤੀ ਨੂੰ ਉੱਪ ਰਾਜਪਾਲ ਬਣਾਇਆ ਜਾਵੇ, ਜੋ ਦਿੱਲੀ ਦੇ ਲੋਕਾਂ ਨੂੰ ਸੁਰੱਖਿਆ ਉਪਲੱਬਧ ਕਰਵਾ ਸਕੇ।’ ਵੀਡੀਓ ਵਿੱਚ ਕੁੱਝ ਹਥਿਆਰਬੰਦ ਲੋਕ ਸ਼ਹਿਰ ਦੇ ਮੱਧ ਵਿੱਚ ਸਥਿਤ ਪ੍ਰਗਤੀ ਮੈਦਾਨ ਇਲਾਕੇ ਵਿੱਚ ਇੱਕ ਰੁੱਝੇ ਅੰਡਰਪਾਸ ਦੇ ਅੰਦਰ ਇੱਕ ਕਾਰ ਨੂੰ ਰੋਕਦੇ ਹਨ ਅਤੇ ਉਸ ਵਿੱਚ ਬੈਠੇ ਲੋਕਾਂ ਨੂੰ ਬੰਦੂਕ ਦੇ ਦਮ ਤੇ ਲੁੱਟਦੇ ਹੋਏ ਨਜ਼ਰ ਆ ਰਹੇ ਹਨ।

ਪੁਲਿਸ ਅਨੁਸਾਰ ਕੁੱਝ ਦਿਨ ਪਹਿਲਾਂ ਪ੍ਰਗਤੀ ਮੈਦਾਨ ਅੰਡਰਪਾਸ ਅੰਦਰ ਚਾਰ ਲੋਕਾਂ ਨੇ ਇੱਕ ਡਿਲਿਵਰੀ ਏਜੰਟ ਅਤੇ ਉਸਦੇ ਸਹਿਯੋਗੀ ਨਾਲ ਲੁੱਟ ਖੋਹ ਦੀ ਘਟਨਾ ਵਾਪਰੀ ਸੀ। ਉਨ੍ਹਾਂ ਕੋਲੋਂ 2 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਕੇਜਰੀਵਾਲ ਨੇ ਕਿਹਾ ਕਿ ‘ ਜੇਕਰ ਕੇਂਦਰ ਸਰਕਾਰ ਦਿੱਲੀ ਨੂੰ ਸੁਰੱਖਿਅਤ ਬਣਾਉਣ ਵਿੱਚ ਅਸਫ਼ਲ ਹੈ ਤਾਂ ਇਸਨੂੰ ਸਾਡੇ ਹੱਥਾਂ ਵਿੱਚ ਸੌਂਪ ਦਿਓ। ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸੇ ਸ਼ਹਿਰ ਨੂੰ ਉਸਦੇ ਨਾਗਰਿਕਾਂ ਲਈ ਕਿਵੇਂ ਸੁਰੱਖਿਅਤ ਬਣਾਇਆ ਜਾਂਦਾ ਹੈ।’

LEAVE A REPLY

Please enter your comment!
Please enter your name here