ਕਰਿਆਨਾ ਸਟੋਰ ਦੇ ਮਾਲਕ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਜਲੰਧਰ (ਦ ਸਟੈਲਰ ਨਿਊਜ਼)। ਬਸਤੀ ਗੁਜ਼ਾਂ ਦੇ ਲੰਮਾ ਬਾਜ਼ਾਰ ਵਿੱਚ ਦਿਨ-ਦਿਹਾੜੇ ਹੋਏ ਕਤਲਕਾਂਡ ਦੇ ਮਾਮਲੇ ਵਿੱਚ ਪੁਲਿਸ ਨੇ 24 ਘੰਟਿਆਂ ਵਿੱਚ ਸਫ਼ਲਤਾ  ਹਾਸਤ ਕੀਤੀ ਹੈ। ਕਰਿਆਨਾ ਸਟੋਰ ਦੇ ਮਾਲਕ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਨਸ਼ੇ ਦਾ ਆਦੀ ਸੀ ਅਤੇ ਪੈਸਿਆਂ ਦੇ ਲਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

Advertisements

ਡੀਸੀਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ  ਪਰਮਜੀਤ ਅਰੋੜਾ ਦਾ ਕਤਲ ਨਸ਼ੇ ਦੇ ਆਦੀ ਨੌਜਵਾਨ ਨੇ ਕੀਤਾ ਹੈ। ਉਸ ਨੇ ਦੱਸਿਆ ਕਿ ਪਰਮਜੀਤ ਅਰੋੜਾ ਆਪਣੇ ਘਰ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਅਤੇ ਉਹ ਸਵੇਰੇ 6:30 ਵਜੇ ਦੇ ਕਰੀਬ ਦੁਕਾਨ ਖੋਲ੍ਹ ਰਿਹਾ ਸੀ। ਇਸ ਦੌਰਾਨ ਮੁਲਜ਼ਮਾਂ ਨੇ ਚਾਕੂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।

ਮੁਲਜ਼ਮ ਦੀ ਪਹਿਚਾਣ ਲਵਪ੍ਰੀਤ ਉਰਫ਼ ਪ੍ਰੀਤ ਵਾਸੀ ਬਸਤੀ ਗੁੱਜਣ ਵਜੋਂ ਹੋਈ ਹੈ, ਜੋ ਨਸ਼ੇ ਕਰਦਾ ਹੈ। ਮੁਲਜ਼ਮ ਲਵਪ੍ਰੀਤ ਉਰਫ਼ ਪ੍ਰੀਤ 7-8 ਸਾਲਾਂ ਤੋਂ ਬਸਤੀ ਗੁੱਜਾ ਵਿਖੇ ਕਿਰਾਏ ਤੇ ਰਹਿੰਦਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here