ਦਿਨ-ਦਿਹਾੜੇ ਨੌਜਵਾਨਾਂ ਨੇ ਰੈਸਟੋਰੈਂਟ ਵਿੱਚ ਕੀਤੀ ਭੰਨਤੋੜ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ-ਪਠਾਨਕੋਟ ਮੁੱਖ ਮਾਰਗ ਤੇ ਸਥਿਤ ਭੋਗਪੁਰ ਦੇ ਆਪਣਾ ਚਾਹ ਵਾਲਾ ਰੈਸਟੋਰੈਂਟ ਵਿਖੇ ਦਿਨ-ਦਿਹਾੜੇ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ। ਰੈਸਟੋਰੈਂਟ ਦੇ ਮਾਲਕ ਨੀਰਜ ਖੰਨਾ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਭੋਗਪੁਰ ਵਿੱਖੇ ਸ਼ਿਕਾਇਕ ਦਿੱਤੀ ਗਈ ਪਰ ਅਜੇ ਤੱਕ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਸ ਦੇ ਰੈਸਟੋਰੈਂਟ ਵਿੱਚ ਇੱਕ ਨੌਜਵਾਨ ਕੰਮ ਕਰਦਾ ਸੀ ਤੇ ਬਿਨਾਂ ਦੱਸੇ ਕੰਮ ਤੇ ਨਹੀਂ ਆਉਂਦਾ ਸੀ।

Advertisements

ਇਸ ਕਾਰਨ ਉਸ ਦੇ ਕੰਮ ਦਾ ਕਾਫ਼ੀ ਨੁਕਸਾਨ ਹੁੰਦਾ ਸੀ। ਫਿਰ ਵੀ ਅਸੀਂ ਉਕਤ ਨੌਜਵਾਨ ਨੂੰ ਕਿਹਾ ਕਿ ਉਹ ਆਪਣੀ ਤਨਖਾਹ ਲੈ ਲਵੇ ਜਾਂ ਆਪਣੇ ਬੈਂਕ ਖਾਤਾ ਸਾਨੂੰ ਦੇਵੇ ਤਾਂ ਜੋ ਅਸੀਂ ਉਸ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਸਕੀਏ।  ਮਾਲਕ ਨੇ ਦੱਸਿਆ ਕਿ ਨੌਜਵਾਨ ਉਕਤ ਮੁਲਾਜ਼ਮ ਆਪਣੇ ਸਾਥੀਆਂ ਨਾਲ ਆ ਕੇ ਰੈਸਟੋਰੈਂਟ ਦੇ ਬਾਕੀ ਮੁਲਾਜ਼ਮਾਂ ਨੂੰ ਧਮਕੀਆਂ ਦੇਣ ਲੱਗਾ। ਉਸ ਨੇ ਆਪਣੇ ਸਾਥੀਆਂ ਨਾਲ ਰੈਸਟੋਰੈਂਟ ਵਿੱਚ ਭੰਨਤੋੜ ਵੀ ਕੀਤੀ। ਰੈਸਟੋਰੈਂਟ ਅੰਦਰ ਮੌਜੂਦ ਟੇਬਲ, ਕੁਰਸੀਆਂ, ਕੰਪਿਊਟਰ ਤੇ ਹੋਰ ਸਾਮਾਨ ਦੀ ਵੀ ਭੰਨਤੋੜ ਕੀਤੀ ਗਈ। ਇਸ ਤੋਂ ਇਲਾਵਾ ਰੈਸਟੋਰੈਂਟ ਵਿੱਚ ਲੱਗੇ ਸ਼ੀਸ਼ੇ ਵੀ ਤੋੜ ਦਿੱਤੇ ਗਏ।

LEAVE A REPLY

Please enter your comment!
Please enter your name here