ਫੂਡ ਸੇਫਟੀ ਵਿਭਾਗ ਵੱਲੋਂ ਮੋਗਾ ਰੋਡ ਫਿਰੋਜ਼ਪੁਰ ਛਾਉਣੀ ਵਿਖੇ ਸਥਾਪਿਤ ਇੱਕ ਆਰੋ ਪਲਾਂਟ ਦੀ ਅਚਨਚੇਤ ਚੈਕਿੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਸਿਵਲ ਸਰਜਨ, ਫਿਰੋਜ਼ਪਰ ਡਾ: ਰਜਿੰਦਰ ਅਰੌੜਾ ਦੇ ਦਿਸ਼ਾ ਨਿਰਦੇਸ਼ਾ ਅਧੀਨ ਡੈਜੀਗਨੇਟਿਡ ਅਫਸਰ ਫੂਡ ਸੇਫਟੀ ਡਾ:ਸੱਤਪਾਲ ਭਗਤ ਅਤੇ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਵੱਲੋਂ ਮੋਗਾ ਰੋਡ ਫਿਰੋਜ਼ਪੁਰ ਛਾਉਣੀ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਜਿਥੇ ਇੱਕ ਆਰੋ ਪਲਾਂਟ ਪਾਇਆ ਗਿਆ ਤੇ ਪਾਣੀ ਦੇ ਸੀਲਡ ਗਲਾਸ ਅਤੇ ਪਾਣੀ ਦੀਆਂ ਸੀਲਡ ਬੋਤਲਾਂ ਵੱਖ-ਵੱਖ ਬਰਾਂਡ ਦੇ ਨਾਵਾਂ ਤੇ ਭਰੀਆਂ ਹੋਈਆਂ ਪਾਈਆਂ ਗਈਆਂ ਹਨ ਜਿਸ ਦੌਰਾਨ ਪਲਾਟ ਦੇ ਮਾਲਕ ਦੀ ਪੜਤਾਲ ਕੀਤੀ ਗਈ ਤਾਂ ਕੋਈ ਵੀ ਵਿਅਕਤੀ ਨਹੀਂ ਪਾਇਆ ਗਿਆ ਆਸ-ਪਾਸ ਪੁੱਛਣ ਤੇ ਵੀ ਕੋਈ ਹਾਜਰ ਨਹੀਂ ਹੋਇਆ।

Advertisements

ਸਿਹਤ ਵਿਭਾਗ ਨੇ ਆਪਣੀ ਕਾਰਵਾਈ ਅਮਲ ਵਿੱਚ ਲਿਆਉਦੇ ਹੋਏ ਆਰੋ ਪਲਾਂਟ ਨੂੰ ਸ਼ੱਕ ਦੇ ਅਧਾਰ ਤੇ ਸੀਲ ਕਰ ਦਿੱਤਾ ਹੈ। ਆਮ ਜਨਤਾ ਨੂੰ ਜਾਗਰੂਕ ਕਰਨ ਲਈ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਕੋਈ ਵੀ ਪੈਕਿੰਗ ਲੈਣ ਤੇ ਆਈ.ਐਸ.ਆਈ/ ਬੀ.ਆਈ.ਐਸ ਮਾਰਕਾ ਅਤੇ ਐਫ.ਐਸ.ਐਸ.ਆਈ ਮਾਰਕਾ ਜਰੂਰ ਚੈੱਕ ਕੀਤਾ ਜਾਵੇ। ਤਾਂ ਜੋ ਸ਼ੁੱਧ ਪਾਣੀ ਹੋਣ ਦਾ ਪ੍ਰਮਾਣ ਮਿਲ ਸਕੇ ਅਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਜਾਵੇ।

LEAVE A REPLY

Please enter your comment!
Please enter your name here