ਸਾਬਕਾ ਨਗਰ ਨਿਗਮ ਦੇ 2 ਕੌਂਸਲਰਾਂ ਖ਼ਿਲਾਫ਼ ਧੋਖਾਧੜੀ ਦੇ ਆਰੋਪ ਵਿੱਚ ਕੇਸ ਦਰਜ਼

ਫਗਵਾੜਾ (ਦ ਸਟੈਲਰ ਨਿਊਜ਼)। ਫਗਵਾੜਾ ਤੋਂ ਖ਼ਬਰ ਮਿਲੀ ਹੈ ਜਿੱਥੇ ਧੋਖੇ ਨਾਲ ਐੱਸ.ਸੀ. ਸਰਟੀਫਿਕੇਟ ਬਣਾਉਣ ਦੇ ਦੋਸ਼ ਵਿੱਚ ਦੋ ਸਾਬਕਾ ਨਗਰ ਨਿਗਮ ਦੇ ਕੌਂਸਲਰਾਂ ਖ਼ਿਲਾਫ਼ ਧੋਖਾਧੜੀ ਕਰਨ ਦੇ ਆਰੋਪ ਵਿੱਚ ਵੱਖ-ਵੱਖ ਕਾਨੂੰਨੀ ਧਾਰਾ ਤਹਿਤ ਪੁਲਿਸ ਕੇਸ ਦਰਜ਼ ਕਰ ਲਿਆ ਗਿਆ ਹੈ।

Advertisements

ਜਾਣਕਾਰੀ ਅਨੁਸਾਰ ਬਲਵਿੰਦਰ ਕੁਮਾਰ ਨੇ ਜ਼ਿਲ੍ਹਾਂ ਕਪੂਰਥਲਾ ਦੇ ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਖ਼ੁਲਾਸਾ ਕੀਤਾ ਹੈ ਕਿ ਨਗਰ ਨਿਗਮ ਫਗਵਾੜਾ ਦੇ ਸਾਬਕਾ ਕੌਂਸਲਰ ਪੂਰਨਿਮਾ ਨੇ ਸਾਬਕਾ ਕੌਂਸਲਰ ਤੇਜਪਾਲ ਬਸਰਾ ਨਾਲ ਕਥਿਤ ਤੌਰ ਤੇ ਮਿਲੀਭਗਤ ਕਰ ਸਾਜ਼ਿਸ਼ ਤੇ ਤਹਿਤ ਆਪਣਾ ਐੱਸ.ਸੀ. ਸਰਟੀਫਿਕੇਟ ਬਣਾਇਆ ਹੈ।

ਇਸ ਸਰਟੀਫਿਕੇਟ ਦੇ ਆਧਾਰ ਤੇ ਮੁਲਜ਼ਮ ਪੂਰਨਿਮਾ ਨਗਰ ਨਿਗਮ ਵਿੱਚ ਕੌਂਸਲਰ ਬਣੀ ਸੀ ਤੇ ਉਸ ਨੂੰ ਤੱਦ ਬਤੌਰ ਕੌਂਸਲਰ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਸਰਕਾਰੀ ਤੌਰ ਤੇ ਮਿਲੀਆਂ ਹਨ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here