ਜਨਨੀ ਸੁਰੱਖਿਆ ਯੋਜਨਾ ਤਹਿਤ ਜ਼ਿਲ੍ਹੇ ਦੀਆਂ 1158 ਲਾਭਪਾਤਰੀ ਮਾਵਾਂ ਨੂੰ ਮਿਲੀ ਆਰਥਿਕ ਮੱਦਦ: ਡਿਪਟੀ ਕਮਿਸ਼ਨਰ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ਸਰਕਾਰੀ ਸਿਹਤ ਸੰਸਥਾਵਾਂ ਵੱਲੋਂ ਸੁਰੱਖਿਅਤ ਜਣੇਪੇ ਨੂੰ ਉਤਸ਼ਾਹਤ ਕਰਨ ਲਈ ਚਲਾਈ ਜਾ ਰਹੀ ਜਨਨੀ ਸੁਰੱਖਿਆ ਯੋਜਨਾ ਦਾ ਲਾਭ ਜ਼ਿਲ੍ਹਾ ਗੁਰਦਾਸਪੁਰ ਦੀਆਂ ਲਾਭਪਾਤਰੀ ਮਾਵਾਂ ਵੱਲੋਂ ਉਠਾਇਆ ਜਾ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਜਨਵਰੀ 2023 ਤੋਂ ਮਈ 2023 ਤੱਕ 1158 ਲਾਭਪਾਤਰੀ ਮਾਵਾਂ ਨੂੰ ਜਜਨੀ ਸੁਰੱਖਿਆ ਯੋਜਨਾ ਤਹਿਤ ਆਰਥਿਕ ਮਦਦ ਦਿੱਤੀ ਗਈ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਨਨੀ ਸੁਰੱਖਿਆ ਯੋਜਨਾ ਤਹਿਤ ਗਰਭਵਤੀ ਮਾਵਾਂ ਨੂੰ ਆਰਥਿਕ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸਰਕਾਰੀ ਅਤੇ ਸਰਕਾਰ ਦੀਆਂ ਇੰਮਪੈਲਨਡ ਸਿਹਤ ਸੰਸਥਾਵਾਂ ਵਿਖੇ ਜਣੇਪਾ ਕਰਵਾਉਣ ਵਾਲੀਆਂ ਗਰਭਵਤੀ ਮਹਿਲਾਵਾਂ ਨੂੰ ਇਹ ਵਿੱਤੀ ਲਾਭ ਦਿਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਸਮੂਹ ਐੱਸ.ਸੀ, ਐੱਸ.ਟੀ, ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰ ਦੇ ਮੈਂਬਰ ਇਸ ਯੋਜਨਾ ਦਾ ਤਹਿਤ ਵਿੱਤੀ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੋ ਡਿਲੀਵਰੀ ਸ਼ਹਿਰੀ ਖੇਤਰ ਵਿਚ ਹੁੰਦੀ ਹੈ ਉਸ ਗਰਭਵਤੀ ਮਹਿਲਾ ਨੂੰ 600 ਰੁਪਏ ਜਦਕਿ ਪੇਂਡੂ ਖੇਤਰ ਵਿੱਚ 700 ਰੁਪਏ ਦਾ ਲਾਭ ਮਿਲਦਾ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ ਜਨਨੀ ਸੁਰਖਿਆ ਯੋਜਨਾ ਤਹਿਤ ਮਹੀਨਾਂ ਜਨਵਰੀ 2023 ਵਿਚ 355, ਮਹੀਨਾਂ ਫਰਵਰੀ 2023 ਵਿਚ 278, ਮਹੀਨਾਂ ਮਾਰਚ 2023 ਵਿਚ 133, ਮਹੀਨਾਂ ਅਪੈ੍ਲ 2023 ਵਿਚ 155 ਅਤੇ  ਮਹੀਨਾਂ ਮਈ 2023 ਵਿਚ 235 ਗਰਭਵਤੀ ਮਹਿਲਾਵਾਂ ਨੂੰ ਡਿਲੀਵਰੀ ਤੋਂ ਬਾਅਦ ਵਿੱਤੀ ਲਾਭ ਦਿਤਾ ਗਿਆ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜਜਨੀ ਸੁਰੱਖਿਆ ਯੋਜਨਾ ਦਾ ਲਾਭ ਹਰੇਕ ਯੋਗ ਲਾਭਪਾਤਰੀ ਮਹਿਲਾ ਤੱਕ ਜਰੂਰ ਪਹੁੰਚਾਉਣ ਅਤੇ ਨਾਲ ਹੀ ਗਰਭਵਤੀ ਮਹਿਲਾਵਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸੁਰੱਖਿਅਤ ਜਣੇਪਾ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ।   

LEAVE A REPLY

Please enter your comment!
Please enter your name here