
ਪਠਾਨਕੋਟ(ਦ ਸਟੈਲਰ ਨਿਊਜ)। ਕੰਵਲਜੀਤ ਸਿੰਘ ਬਾਜਵਾ, ਜਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ,ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੀ ਪ੍ਰਧਾਨਗੀ ਹੇਠ ਜਤਿੰਦਰਪਾਲ ਸਿੰਘ, ਸੀ.ਜੇ.ਐਮ-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਅਤੇ ਅਜੇ ਡਡਵਾਲ (ਐਡਵੋਕਟ) ਮੈਂਬਰ ਪੀੜਤ ਮੁਆਵਜਾ ਕਮੇਟੀ-ਕਮ-ਸਮਾਜ ਸੇਵਕ, ਪਠਾਨਕੋਟ ਦੁਆਰਾ ਮੁਆਵਜੇ ਦੀਆਂ ਅਰਜੀਆਂ ਅਤੇ ਅਦਾਲਤਾਂ ਦੁਆਰਾ ਸੰਦਰਭ ਕੀਤੀਆਂ ਫਾਈਲਾਂ ਤੇ ਵਿਚਾਰ ਕੀਤਾ ਤੇ ਉਕਤ ਮੁਆਵਜੇ ਦੀਆਂ 07 ਕੇਸਾਂ ਵਿਚ 7,00,000/- (7 ਲੱਖ) ਰੁਪਏ ਦੇ ਅਵਾਰਡ ਪਾਸ ਕੀਤਾ ਗਿਆ । ਇਸ ਸਬੰਧ ਵਿੱਚ ਕੰਵਲਜੀਤ ਸਿੰਘ ਬਾਜਵਾ, ਜਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਨੇ ਦੱਸਿਆ ਕਿ ਪੰਜਾਬ ਵਿਕਟਿਮ ਮੁਆਵਜਾ ਸਕੀਮ, 2011 ਅਧੀਨ ਤੇਜਾਬ ਪੀੜਤਾ, ਮੌਤ ਤੇਜਾਬ ਦੇ ਹਮਲੇ ਕਾਰਨ, ਰੇਪ ਵਿਕਟਿਮ, ਹੱਤਿਆ ਰੇਪ ਦੇ ਨਾਲ ਹੀ, ਨਾਬਾਲਿਕ ਦੇ ਸ਼ਰੀਰਕ ਸ਼ੋਸ਼ਣ, ਮਨੁੱਖੀ ਤਸਕਰੀ ਦੇ ਪੀੜਤ ਦੇ ਪੁਨਰਵਾਸ ਲਈ, ਮੋਤ ਅਣਪਛਾਤੇ ਵਹੀਕਲ ਰਾਹੀਂ ਜਾਂ ਸਥਾਈ ਅਪੰਗਤਾ (80 ਪ੍ਰਤੀਸਤ ਜਾਂ ਇਸ ਤੋਂ ਜਿਆਦਾ) ਜਾਂ ਅਸਥਾਈ ਅਪੰਗਤਾ (40 ਪ੍ਰਤੀਸ਼ਤ ਤੋਂ 80 ਪ੍ਰਤੀਸ਼ਤ ਤੱਕ), ਸਰੀਰ ਨੂੰ 25 ਪ੍ਰਤੀਸ਼ਤ ਤੋਂ ਜਿਆਦਾ ਪ੍ਰਭਾਵਿਤ ਕਰਨ ਵਾਲੇ ਬਰਨ ਜਾਂ ਭਰੂਣ ਦੇ ਨੁਕਸਾਨ ਜਾਂ ਜਣਨ ਸ਼ਕਤੀ ਦੇ ਨੁਕਸਾਨ ਆਦਿ ਦੇ ਕੇਸ਼ਾਂ ਵਿੱਚ ਮੁਆਵਜਾ ਦਿੱਤਾ ਜਾਂਦਾ ਹੈ। ਉਕਤ ਮੀਟਿੰਗ ਵਿੱਚ ਹਿੱਟ ਐਂਡ ਰੰਨ ਦੇ 07 ਕੇਸਾਂ ਵਿੱਚ ਕੁੱਲ 7,00,000/- (07 ਲੱਖ) ਰੁਪਏ ਦੇ ਅਵਾਰਡ ਪਾਸ ਕੀਤੇ ਹਨ ।

ਜਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਨੇ ਇਹ ਵੀ ਦੱਸਿਆ ਕਿ ਅਜਿਹੇ ਵਿਅਕਤੀ ਜਿਨ੍ਹਾਂ ਨੂੰ ਕੇਂਦਰ/ਰਾਜ ਸਰਕਾਰ, ਬੀਮਾ ਕੰਪਨੀ ਜਾਂ ਕਿਸੇ ਹੋਰ ਸੰਸਥਾ ਤੋਂ ਕਿਸੇ ਵੀ ਤਰ੍ਹਾਂ ਮੁਆਵਜਾ ਨਾ ਮਿਲਿਆ ਹੋਵੇ ਉਹ ਇਸ ਮੁਆਵਜੇ ਦੇ ਹੱਕਦਾਰ ਹਨ । ਅੰਤ ਵਿੱਚ ਕੰਵਲਜੀਤ ਸਿੰਘ ਬਾਜਵਾ, ਜਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ,ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਨੇ ਦਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਹਰ ਤਰ੍ਹਾ ਦੀ ਕਾਨੂੰਨੀ ਸਲਾਹ ਤੇ ਮੁਫ਼ਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ ਅਤੇ ਕਿਸੇ ਵੀ ਤਰ੍ਹਾ ਦੀ ਕਾਨੂੰਨੀ ਸਹਾਇਤਾ ਲੈਣ ਲਈ 1968 ਟੋਲ ਫ੍ਰੀ ਨੰਬਰ ਜਾਂ ਜਿਲਾ ਕਾਨੂੰਨੀ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਦਫਤਰ ਨੰ. 0186-2345370 ਡਾਇਲ ਕਰੋ ਜਾਂ ਦਫ਼ਤਰ ਦੀ ਈ-ਮੇਲ [email protected] ਤੇ ਸੰਪਰਕ ਕਰ ਸਕਦੇ ਹੋ ।












