Monday, October 19, 2026
Home Latest ਰੋਮੀ ਘੜਾਮਾਂ ਅਤੇ ਪਤਨੀ ਵਿਰੁੱਧ ਚੋਰੀ ਅਤੇ ਜਬਰੀ ਕਬਜ਼ੇ ਦੀ ਸ਼ਿਕਾਇਤ ਦਰਜ

ਰੋਮੀ ਘੜਾਮਾਂ ਅਤੇ ਪਤਨੀ ਵਿਰੁੱਧ ਚੋਰੀ ਅਤੇ ਜਬਰੀ ਕਬਜ਼ੇ ਦੀ ਸ਼ਿਕਾਇਤ ਦਰਜ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਗਾਇਕ, ਗੀਤਕਾਰ, ਅਦਾਕਾਰ, ਪੱਤਰਕਾਰ ਅਤੇ ਅੰਤਰ-ਰਾਸ਼ਟਰੀ ਗੋਲਡ ਮੈਡਲਿਸਟ ਮਾਸਟਰ ਦੌੜਾਕ ਗੁਰਬਿੰਦਰ ਸਿੰਘ (ਰੋਮੀ ਘੜਾਮਾਂ) ਅਤੇ ਉਸਦੀ ਪਤਨੀ ਹਰਪਿੰਦਰ ਕੌਰ ਵਿਰੁੱਧ ਥਾਣਾ ਸਿਟੀ ਰੋਪੜ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਅਨਮੋਲ ਸ਼ਰਮਾ (ਬਿਲਡਰ) ਪੁੱਤਰ ਵਿਜੇ ਸ਼ਰਮਾਂ ਪੱਤਰਕਾਰ ਪੰਜਾਬ ਕੇਸਰੀ ਰੋਪੜ ਵੱਲੋਂ ਕਰਵਾਈ ਗਈ। ਜਿਸ ਵਿੱਚ ਉਨ੍ਹਾਂ ਇਸ ਜੋੜੀ ‘ਤੇ 70,000 ਰੁਪਏ ਨਗਦ, ਕੰਪਿਊਟਰ, ਲੈਪਟਾਪ ਤੇ ਪ੍ਰਿੰਟਰ ਚੋਰੀ ਕਰਨ ਅਤੇ ਫਲੈਟ ਨੰ: 606, ਸੈਕਿੰਡ ਫਲੋਰ, ਨਿਊ ਮਾਡਲ ਟਾਊਨ, ਰੋਪੜ ‘ਤੇ ਜਬਰੀ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਪੁਲਸ ਵੱਲੋਂ ਸੱਦਣ ‘ਤੇ ਰੋਮੀ ਘੜਾਮਾਂ ਆਪਣੇ ਸਪਸ਼ਟੀਕਰਨ ਨਾਲ਼ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਆਏ ਹਨ। ਸ਼ਿਕਾਇਤ ਕਰਤਾ ਧਿਰ ਮੌਕੇ’ ਤੇ ਹਾਜਰ ਨਹੀਂ ਸੀ। ਜਿਸ ਕਾਰਨ ਪੁਲਸ ਵੱਲੋਂ ਦੋ ਤਿੰਨ ਦਿਨ ਤੱਕ ਦੁਬਾਰਾ ਆਉਣ ਲਈ ਕਹਿ ਦਿੱਤਾ ਗਿਆ ਹੈ।

Advertisements

LEAVE A REPLY

Please enter your comment!
Please enter your name here