ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਨਾਲ ਇੱਕ ਨੋਜਵਾਨ ਰੁੜ੍ਹਿਆਂ, ਹੋਈ ਮੌਤ

ਜਲੰਧਰ (ਦ ਸਟੈਲਰ ਨਿਊਜ਼)। ਸ਼ਾਹਕੋਟ ਦੇ ਇਲਾਕੇ ਵਿੱਚ ਪਿੰਡ ਮੁੰਡੀ ਚੋਲਿਆਂ ਦਾ ਨੌਜਵਾਨ ਪਾਣੀ ਵਿੱਚ ਰੁੜ ਗਿਆ । ਮ੍ਰਿਤਕ ਦੀ ਪਛਾਣ ਅਰਸ਼ਦੀਪ ਤੋ ਹੋਈ ਹੈ ਜੋ ਰਾਤ 12 ਵਜੇ ਦੇ ਕਰੀਬ ਮੰਡਾਲਾ ਨੇੜੇ ਪਾਣੀ ਵਿੱਚ ਰੁੜ ਗਿਆ । ਉਸ ਸਮੇ ਮੋਜੂਦ ਲੋਕਾਂ ਨੇ ਦੱਸਿਆ ਕਿ ਅਰਸ਼ਦੀਪ ਆਪਣੇ ਮੋਟਰਸਾਇਕਲ ਨੂੰ ਰੁੜਣ ਤੋ ਬਚਾ ਰਿਹਾ ਸੀ ਪਰ ਖੁਦ ਵੀ ਰੁੜ ਗਿਆ । ਲੋਕਾਂ ਮੁਤਾਬਕ ਮੋਟਰਸਾਇਕਲ ਤਾਂ ਕੱਢ ਲਿਆ ਗਿਆ ਪਰ ਅਰਸ਼ਦੀਪ ਦਾ ਕੋਈ ਪਤਾ ਨਹੀ ਚੱਲਿਆ ਅਤੇ ਉਸਦੀ ਮੌਤ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ।

Advertisements

ਸਤਲੁਜ ਦਰਿਆ ‘ਚ ਆਏ ਸਮਰੱਥ ਤੋ ਵੱਧ ਪਾਣੀ ਨੇ 2 ਥਾਵਾਂ ਤੋ ਧੁੱਸੀ ਬੰਨ੍ਹ ਤੋੜ ਦਿੱਤਾ ਗਿਆ । ਜਾਣਕਾਰੀ ਮੁਤਾਬਕ ਬੰਨ੍ਹ ‘ਚ ਇੱਕ ਪਾੜ ਰਾਤ ਦੇ 12.40 ਦੇ ਕਰੀਬ ਅਤੇ ਦੂਜਾ ਪਾੜ ਤੜਕੇ 2 ਵਜੇ ਲੱਖੂ ਦੀਆ ਛੰਨਾਂ ਅਤੇ ਨਸੀਰਪੁਰ ਤੋ ਪਿਆ ਹੈ । ਜਾਣਕਾਰੀ ਅਨੁਸਾਰ ਪਹਿਲੇ ਬੰਨ੍ਹ ਵਿੱਚ ਘਰਲ ਪਿਆ, ਜੋ ਕਿ ਜੱਦੋ-ਜਹਿਦ ਦੇ ਬਾਵਜੂਦ ਪੂਰ ਨਹੀ ਹੋਇਆ ਅਤੇ ਕੁੱਝ ਸਮੇ ਬਾਅਦ ਦੇਖਦੇ ਹੀ ਦੇਖਦੇ ਪਾੜ ਪੈ ਗਿਆ, ਜਿਸ ਕਾਰਨ ਬੰਨ੍ਹ ਟੁੱਟ ਗਿਆ।ਜਿਸ ਕਾਰਨ ਗਿੱਦੜਪਿੰਡੀ ਸਣੇ ਅਤੇ ਲਾਗੇ-ਸ਼ਾਗੇ ਦੇ ਪਿੰਡਾਂ ‘ਚ ਪਾਣੀ ਭਰ ਗਿਆ, ਜਿਸ ਤੋ ਬਾਅਦ ਐੱਨਡੀਆਰਅੱੈਫ ਨੇ ਰੈਸਕਿਊ ਆਪਰੇਸ਼ਨ ਚਲਾਇਆ । ਇਸ ਦੇ ਨਾਲ ਹੀ ਭਾਖੜਾ ਬੰਨ੍ਹ ‘ਚ 20 ਫੁੱਟ ਤੱਕ ਹੋਰ ਪਾਣੀ ਸਟੋਰ ਕਰਨ ਦੀ ਸਮਰੱਥ ਬਚੀ ਹੈ । ਇਸ ਤੋ ਬਾਅਦ ਹੈੱਡ ਖੋਲ੍ਹ ਦਿੱਤੇ ਜਾਣਗੇ ।

LEAVE A REPLY

Please enter your comment!
Please enter your name here