ਨੌਜਵਾਨਾਂ ਲਈ ਆਪਣੇ ਹੁਨਰ ਵਿਚ ਵਾਧਾ ਕਰਨ ਦਾ ਸੁਨਹਿਰੀ ਮੌਕਾ: ਮਹਾਤਮਾ ਗਾਂਧੀ ਨੈਸ਼ਨਲ ਫੈਲੋਸ਼ਿਪ ਲਈ ਅਰਜੀਆਂ ਦੀ ਮੰਗ

ਪਠਾਨਕੋਟ(ਦ ਸਟੈਲਰ ਨਿਊਜ਼)। ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵੱਲੋਂ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਵਾਧਾ ਕਰਨ ਦੀ ਪਹਿਲਕਦਮੀ ਕਰਦਿਆਂ ਦੇਸ ਭਰ ਤੋਂ ਮਹਾਤਮਾ ਗਾਂਧੀ ਰਾਸਟਰੀ ਫੈਲੋਸ਼ਿਪ (ਐਮ.ਜੀ.ਐਨ.ਐੱਫ.) ਲਈ ਅਰਜੀਆਂ ਦੀ ਮੰਗ ਕੀਤੀ ਗਈ। ਐਮ.ਜੀ.ਐਨ.ਐੱਫ. ਦਾ ਮੰਤਵ ਹੁਨਰ ਵਿਕਾਸ ਰਾਹੀਂ ਸਰਕਾਰੀ ਕੰਮਕਾਜ ਦੇ ਵਿਕੇਂਦਰੀਕਰਨ ਲਈ ਜਿਲ੍ਹਾ ਪੱਧਰੀ ਸਕਿੱਲ ਈਕੋਸਿਸਟਮ ਨੂੰ ਮਜਬੂਤ ਕਰਨਾ ਹੈ। ਆਪਣੀ ਸਿਖਲਾਈ ਦੌਰਾਨ ਫੈਲੋਜ਼ ਜਿਲ੍ਹਾ ਪੱਧਰ ‘ਤੇ ਹੁਨਰ ਪ੍ਰੋਗਰਾਮਾਂ ਦੇ ਵਿਕਾਸ, ਪ੍ਰਬੰਧਨ ਅਤੇ ਤਾਲਮੇਲ ਲਈ ਜਿਲ੍ਹਾ ਹੁਨਰ ਕਮੇਟੀ (ਡੀਐਸਸੀ) ਲਈ ਇੱਕ ਮਜ਼ਬੂਤ ਕੜੀ ਹੋਣਗੇ ਜੋ ਰੀਸੋਰਸ ਪਰਸਨ ਵਜੋਂ ਕੰਮ ਕਰਨਗੇ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੰਕਲਪ ਤਹਿਤ ਐਮ.ਐਸ.ਡੀ.ਈ. ਵੱਲੋਂ ਮਹਾਤਮਾ ਗਾਂਧੀ ਨੈਸਨਲ ਫੈਲੋਸਿਪ (ਐਮ.ਜੀ.ਐਨ.ਐਫ.) ਦੇ ਦੂਜੇ ਪੜਾਅ ਦੀ ਸੁਰੂਆਤ9 ਆਈ.ਆਈ.ਐਮਜ਼ ਨਾਲ ਅਕਾਦਮਿਕ ਭਾਈਵਾਲਾਂ ਵਜੋਂ ਕੀਤੀ ਗਈ ਹੈ ਜਿਹਨਾਂ ਵਿਚ ਆਈ.ਆਈ.ਐਮ. ਬੰਗਲੌਰ, ਆਈ.ਆਈ.ਐਮ. ਅਹਿਮਦਾਬਾਦ, ਆਈ.ਆਈ.ਐਮ. ਲਖਨਊ, ਆਈ.ਆਈ.ਐਮ. ਕੋਜੀਕੋਡ, ਆਈ.ਆਈ.ਐਮ. ਵਿਸਾਖਾਪਟਨਮ, ਆਈ.ਆਈ.ਐਮ. ਉਦੈਪੁਰ, ਆਈ.ਆਈ.ਐਮ. ਨਾਗਪੁਰ, ਆਈ.ਆਈ.ਐਮ. ਰਾਂਚੀ ਅਤੇ ਆਈ.ਆਈ.ਐਮ. ਜੰਮੂ ਸ਼ਾਮਲ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਫੈਲੋਜ ਦੀ ਚੋਣ ਆਈ.ਆਈ.ਐਮ. ਬੰਗਲੌਰ ਵੱਲੋਂ ਚੱਲ ਰਹੀ ਆਮ ਦਾਖਲਾ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਆਨਲਾਈਨ ਅਰਜੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ 27 ਮਾਰਚ, 2021 ਹੈ। ਐਮ.ਜੀ.ਐਨ.ਐੱਫ. ਦੋ ਸਾਲਾ ਅਕਾਦਮਿਕ ਪ੍ਰੋਗਰਾਮ ਹੈ ਜਿਸ ਵਿਚ ਆਈ.ਆਈ.ਐਮ. ਵਿਖੇ ਕਲਾਸਰੂਮ ਸੈਸਨ ਦੇ ਨਾਲ ਜਿਲ੍ਹਾ ਪੱਧਰ ‘ਤੇ ਵਿਸਤਿ੍ਰਤ ਫੀਲਡ ਸੈਸ਼ਨ ਸ਼ਾਮਲ ਹਨ। ਫੈਲੋਜ਼ ਸਮੁੱਚੇ ਸਕਿੱਲ ਈਕੋਸਿਸਟਮ ਨੂੰ ਸਮਝਣ ਲਈ ਅਕਾਦਮਿਕ ਮੁਹਾਰਤ ਅਤੇ ਤਕਨੀਕੀ ਕੁਸਲਤਾ ਹਾਸਲ ਕਰਨਗੇ ਅਤੇ ਜਿਲ੍ਹਾ ਹੁਨਰ ਵਿਕਾਸ ਯੋਜਨਾਵਾਂ (ਡੀ.ਐਸ.ਡੀ.ਪੀਜ) ਬਣਾ ਕੇ ਜਿਲ੍ਹਾ ਪੱਧਰ ‘ਤੇ ਹੁਨਰ ਵਿਕਾਸ ਯੋਜਨਾਵਾਂ ਦੇ ਪ੍ਰਬੰਧਨ ਲਈ ਜਿਲ੍ਹਾ ਹੁਨਰ ਕਮੇਟੀ (ਡੀ.ਐਸ.ਸੀਜ਼) ਦੀ ਸਹਾਇਤਾ ਕਰਨਗੇ। ਅਰਜੀ ਦੇਣ ਦੀ ਆਖਰੀ ਤਰੀਕ 27 ਮਾਰਚ 2021 ਹੈ ਅਤੇ ਅਪਲਾਈ ਕਰਨ ਸਬੰਧੀ ਵਧੇਰੇ ਜਾਣਕਾਰੀ  http://www.iimb.ac.in/mgnf/ ਲਿੰਕ ਤੋਂ ਲਈ ਜਾ ਸਕਦੀ ਹੈ।

ਚਾਹਵਾਨ ਉਮੀਦਵਾਰਾਂ ਕੋਲ ਇੱਕ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ ਘੱਟ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ। ਉਹ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਹਨ ਅਤੇ ਉਹਨਾਂ ਦੀ ਉਮਰ 21-30 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਕੋਲ ਸੂਬੇ ਦੇ ਖੇਤਰੀ ਕਾਰਜਾਂ ਵਿਚ ਵਰਤੀ ਜਾਣ ਵਾਲੀ ਅਧਿਕਾਰਤ ਭਾਸਾ ਵਿੱਚ ਮੁਹਾਰਤ ਹੋਣੀ ਲਾਜਮੀ ਹੈ। ਫੈਲੋਜ਼ ਭਾਰਤ ਸਰਕਾਰ ਦੇ ਕਰਮਚਾਰੀ ਨਹੀਂ ਹੋਣੇ ਚਾਹੀਦੇ। ਚੁਣੇ ਗਏ ਫੈਲੋਜ਼ ਨੂੰ ਸਟਾਫਿਨ ਵਜੋਂ ਉਹਨਾਂ ਦੀ ਫੈਲੋਸ਼ਿਪ ਦੇ ਪਹਿਲੇ ਸਾਲ 50,000 ਰੁਪਏ ਪ੍ਰਤੀ ਮਹੀਨਾ ਅਤੇ ਦੂਜੇ ਸਾਲ 60,000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਪ੍ਰੋਗਰਾਮ ਮੁਕੰਮਲ ਹੋਣ ਤੇ, ਫੈਲੋਜ਼ ਨੂੰ ਮੇਜਬਾਨ ਆਈ.ਆਈ.ਐਮ. ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ।    

LEAVE A REPLY

Please enter your comment!
Please enter your name here