ਨੇਪਾਲ ਵਿੱਚ ਲਾਪਤਾ ਹੋਇਆ ਹੈਲੀਕਾਪਟਰ, 1 ਕਪਤਾਨ ਤੇ 5 ਯਾਤਰੀ ਸਨ ਸਵਾਰ

ਨੇਪਾਲ (ਦ ਸਟੈਲਰ ਨਿਊਜ਼)। ਨੇਪਾਲ ਤੋਂ ਇੱਕ ਖਬਰ ਮਿਲੀ ਹੈ ਜਿੱਥੇ ਨੇਪਾਲ ਵਿੱਚ ਮਨੰਗ ਏਅਰ ਦਾ ਇੱਕ ਹੈਲੀਕਾਪਟਰ ਮਾਊਂਟ ਐਵਰੈਸਟ ਨੇੜੇ ਲਾਪਤਾ ਹੋ ਗਿਆ। ਲਾਪਤਾ ਹੋਈ ਹੈਲੀਕਾਪਟਰ ਵਿੱਚ ਪੰਜ ਯਾਤਰੀ ਅਤੇ ਇੱਕ ਕਪਤਾਨ ਹਨ। ਹੈਲੀਕਾਪਟਰ ਸਵੇਰੇ 10.12 ਵਜੇ ਰਵਾਨਾ ਹੋਇਆ ਸੀ।

Advertisements

ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਜਨਰਲ ਮੈਨੇਜਰ ਪ੍ਰਤਾਪ ਬਾਬੂ ਤਿਵਾਰੀ ਨੇ ਦੱਸਿਆ ਕਿ 6ਐਨ-ਏਐਮਵੀ ਹੈਲੀਕਾਪਟਰ ਦੇ ਉਡਾਣ ਭਰਨ ਤੋਂ 15 ਮਿੰਟ ਬਾਅਦ ਹੀ ਉਸ ਨਾਲ ਸੰਪਰਕ ਟੁੱਟ ਗਿਆ। ਖੋਜ ਅਤੇ ਬਚਾਅ ਲਈ ਕਾਠਮੰਡੂ ਤੋਂ ਐਲਟੀਟਿਊਡ ਏਅਰ ਹੈਲੀਕਾਪਟਰ ਨੂੰ ਰਵਾਨਾ ਕੀਤਾ ਗਿਆ ਹੈ।

LEAVE A REPLY

Please enter your comment!
Please enter your name here