ਚਿਲਡਰਨ ਹੋਮ ਵਿਖੇ ‘ਸਵੱਛਤਾ ਬਿਨ ਸੇਵਾ ਧਰਮ’ ਦੇ ਸਹਿਯੋਗ ਨਾਲ ਲਗਾਇਆ ਸਮਰ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਤਹਿਤ ਗੈਰ ਸਰਕਾਰੀ ਸੰਸਥਾ ਸਵੱਛਤਾ ਬਿਨ ਸੇਵਾ ਧਰਮ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਚਿਲਡਰਨ ਹੋਮ ਫਾਰ ਬੁਆਏਜ਼ ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਵਿਖੇ ਰਹਿ ਰਹੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਦਿਨਾ ਸਮਰ ਕੈਂਪ ਲਗਾਇਆ ਗਿਆ । ਇਸ ਪ੍ਰੋਗਰਾਮ ਦੌਰਾਨ ਮਾਸਟਰ ਮਾਇੰਡ ਇੰਸਟੀਚਿਊਟ ਹੁਸ਼ਿਆਰਪੁਰ ਵੱਲੋਂ ਮੈਡਮ ਸ਼ਿਵਾਨੀ ਨੇ ਬੱਚਿਆਂ ਨੂੰ ਆਰਟ ਐਂਡ ਕਰਾਫਟ ਦੀਆਂ ਗਤੀਵਿਧੀਆਂ ਕਰਵਾਈਆਂ ।

Advertisements

ਇਸ ਦੌਰਾਨ ਬੱਚਿਆਂ ਨੂੰ ਪੇਪਰ ਬੈਗ, ਪੇਪਰ ਕੈਪ ਆਦਿ ਬਨਾਉਣੇ ਸਿਖਾਏ ਗਏ । ਇਸ ਕੈਂਪ ਦੌਰਾਨ ਕੋਰੀਓਗ੍ਰਾਫਰ ਕਰਨ ਦੁਆਰਾ ਬੱਚਿਆਂ ਦੀਆਂ ਡਾਂਸ ਕਲਾਸਾਂ ਲਗਾਈਆਂ ਗਈਆਂ ਅਤੇ ਬੱਚਿਆਂ ਨੂੰ ਭੰਗੜਾ ਤੇ ਹੋਰ ਰਵਾਇਤੀ ਡਾਂਸ ਦੀ ਸਿਖਲਾਈ ਦਿੱਤੀ ਗਈ । ਸੰਸਥਾ ਸਵੱਛਤਾ ਬਿਨ ਸੇਵਾ ਧਰਮ, ਹੁਸ਼ਿਆਰਪੁਰ ਦੇ ਨੁਮਾਇੰਦੇ ਮਨੀ ਗੋਗੀਆ ਦੁਆਰਾ ਬੱਚਿਆਂ ਨੂੰ ਤੰਬੋਲਾ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ । ਬੱਚਿਆਂ ਵੱਲੋਂ ਇਸ ਪ੍ਰੋਗਰਾਮ ਦਾ ਖੂਬ ਆਨੰਦ ਲਿਆ ਗਿਆ । ਇਸ ਮੌਕੇ ਸੰਸਥਾ ਦੇ ਪ੍ਰਧਾਨ ਅਸ਼ੋਕ ਸ਼ਰਮਾ ਦੇ ਨਾਲ ਰਚਨਾ ਅੱਤਰੀ, ਸੰਤੋਸ਼ ਸੈਣੀ, ਨਰਿੰਦਰ, ਆਊਸ਼ ਸ਼ਰਮਾ, ਊਸ਼ਾਨ ਅਤੇ ਹਨੀ ਗੋਗੀਆ ਵੀ ਹਾਜ਼ਰ ਸਨ ।

ਪ੍ਰੋਗਰਾਮ ਦੇ ਅੰਤ ਵਿੱਚ ਜੀ.ਡੀ.ਸੀ. ਸਮਾਈਲ ਫਾਊਂਡੇਸ਼ਨ ਦੇ ਡਾਇਰੈਕਟਰ ਅਤੁਲ ਜੈਰਥ ਅਤੇ ਮਨੋਜ ਦੇ ਸਹਿਯੋਗ ਨਾਲ ਪ੍ਰੋਗਰਾਮ ਵਿੱਚ ਸ਼ਾਮਿਲ ਸਮੂਹ ਬੱਚਿਆਂ, ਸਟਾਫ ਅਤੇ ਆਏ ਮਹਿਮਾਨਾਂ ਲਈ ਰਿਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ ਗਿਆ । ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਹਰਪ੍ਰੀਤ ਕੌਰ ਵੱਲੋਂ ਸੰਸਥਾ ਸਵੱਛਤਾ ਬਿਨ ਸੇਵਾ ਧਰਮ, ਹੁਸ਼ਿਆਰਪੁਰ ਤੋਂ ਆਏ ਹੋਏ ਮੈਂਬਰਾਨ ਅਤੇ ਸਟਾਫ ਦਾ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਅਜਿਹੇ ਪ੍ਰੋਗਰਾਮ ਸੰਸਥਾ ਵਿੱਚ ਹੋਣੇ ਜਰੂਰੀ ਹਨ, ਜਿਸ ਦੇ ਨਾਲ ਬੱਚਿਆਂ ਦਾ ਮਾਨਸਿਕ, ਸਰੀਰਕ ਅਤੇ ਬੌਧਿਕ ਵਿਕਾਸ ਹੁੰਦਾ ਹੈ ।

LEAVE A REPLY

Please enter your comment!
Please enter your name here