ਸ਼ਿਵ ਸੈਨਿਕਾਂ ਨੇ ਫੂਕਿਆ ਪੰਜਾਬੀ ਫ਼ਿਲਮ ਕੈਰੀ ਆਨ ਜੱਟਾ-3 ਦਾ ਪੋਸਟਰ

ਤਲਵਾਡ਼ਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਤਲਵਾੜਾ ਸ਼ਿਵ ਸੇਨਾ ਬਾਲਠਾਕਰੇ ਏਕਨਾਥ ਛਿੰਦੇ ਗਰੁੱਪ ਦੇ ਸ਼ਿਵ ਸੈਨਿਕਾਂ ਨੇ ਦੌਲਤਪੁਰ ਚੌਂਕ ਤਲਵਾੜਾ ਵਿੱਚ ਕੈਰੀ ਆਨ ਜੱਟਾ-3 ਦਾ ਪੋਸਟਰ ਫੂਕ ਕੇ ਪ੍ਰਦਰਸ਼ਨ ਕੀਤਾ। ਜਿਲਾ ਨੌਜਵਾਨ ਪ੍ਰਧਾਨ ਸੰਨੀ ਦੀ ਅਗਵਾਈ ਹੇਠਾਂ ਹੋਏ ਇਸ ਰੋਸ਼ ਪ੍ਰਦਰਸ਼ਨ ਵਿੱਚ ਜਿਲ੍ਹਾ ਪ੍ਰਧਾਨ ਲੱਕੀ ਚੌਧਰੀ ਨੇ ਮੁੱਖ ਤੌਰ ਤੇ ਆਕੇ ਫਿਲਮ ਖਿਲਾਫ਼  ਪ੍ਰਦਰਸ਼ਨ ਕੀਤਾ। ਲੱਕੀ ਚੌਧਰੀ ਅਤੇ ਸੰਨੀ ਤਲਵਾੜਾ ਨੇ ਰੋਸ਼ ਪ੍ਰਦਰਸ਼ਨ ਦੌਰਾਨ ਦੱਸਿਆ ਕਿ ਉਕਤ ਫਿਲਮ ਵਿੱਚ ਕਲਾਕਾਰਾਂ ਵਲੋਂ ਗਲਤ ਗਾਯਤ੍ਰੀ ਮੰਤਰਾਂ ਦਾ ਉੱਚਾਰਣ ਕੀਤਾ ਗਿਆ ਅਤੇ ਹਵਨ ਕੂੰਡ ਵਿੱਚ ਪਾਣੀ ਪਾਕੇ ਹਿੰਦੂ ਸੰਸਕ੍ਰਿਤੀ ਦਾ ਅਪਮਾਨ ਕੀਤਾ ਗਿਆ ਹੈ। ਜੋ ਸ਼ਿਵ ਸੈਨਿਕ ਬਰਦਾਸ਼ਤ ਨਹੀਂ ਕਰਨਗੇ।

Advertisements

ਉਨ੍ਹਾਂ ਕਿਹਾ ਕਿ ਫਿਲਮ ਦੇ ਕਲਾਕਾਰਾਂ ਵਿਰੁੱਧ ਧਾਰਾ 295 ਏ ਦੇ ਤਹਿਤ ਪਰਚਾ ਦੱਰਜ ਕਰਵਾਉਣ ਲਈ ਉਹ ਥਾਣਾ ਤਲਵਾੜਾ ਦੇ ਮੁਖੀ ਹਰਗੁਰਦੇਵ ਸਿੰਘ ਨੂੰ ਵੀ ਮੰਗ ਪੱਤਰ ਰੋਸ਼ ਪ੍ਰਦਰਸ਼ਨ ਤੋਂ ਬਾਅਦ ਦੇਣ ਜਾ ਰਹੇ ਹਨ। ਜੇਕਰ ਦੇਸ਼ ਵਿੱਚ  ਸਰਕਾਰ ਇਸ ਫਿਲਮ ਤੇ  ਵੈਨ ਨਹੀਂ ਲਗਾਉਂਦੀ ਤਾਂ ਸ਼ਿਵ ਸੈਨਿਕ ਚੱਕਾ ਜਾਮ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਦੀਪਕ ਮਲਹੋਤਰਾ, ਬੱਲੀ ਤਲਵਾੜਾ ਅਤੇ ਅਜੇ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕ ਸ਼ਾਮਲ ਸਨ। 

LEAVE A REPLY

Please enter your comment!
Please enter your name here