ਸਾਲ 2023 ਲਈ ਦਿਵਿਆਂਗਜਨ ਵਿਅਕਤੀਆਂ ਵਾਸਤੇ ਨੈਸ਼ਨਲ ਅਵਾਰਡ ਲਈ ਅਰਜੀਆਂ ਦੀ ਮੰਗ, 31 ਜੁਲਾਈ ਆਖਿਰੀ ਮਿਤੀ

ਫਾਜ਼ਿਲਕਾ, (ਦ ਸਟੈਲਰ ਨਿਊਜ਼)। ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਦਿਵਿਆਂਗਜਨ ਵਿਅਕਤੀਆਂ ਲਈ ਸਾਲ 2023 ਲਈ ਨੈਸ਼ਨਲ ਅਵਾਰਡ ਲਈ ਵੱਖ-ਵੱਖ ਕੈਟਾਗਰੀ ਦੀਆਂ ਅਰਜੀਆਂ ਦੀ ਮੰਗ ਕੀਤੀ ਗਈ ਹੈ ਜਿਸ ਦੀ ਆਖਰੀ ਮਿਤੀ 31 ਜੁਲਾਈ 2023 ਹੈ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰਾਜ ਕਿਰਨ ਕੌਰ ਨੇ ਦਿੱਤੀ।

Advertisements

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਦੱਸਿਆ ਕਿ ਦਿਵਿਆਂਗਜਨ ਵਿਅਕਤੀਆਂ ਲਈ ਸਾਲ 2023 ਲਈ ਨੈਸ਼ਨਲ ਅਵਾਰਡ ਦੀਆਂ ਅਰਜੀਆਂ ਸਬੰਧੀ ਗਾਈਡਲਾਈਨਜ ਅਤੇ ਪ੍ਰੋਫਾਰਮਾ ਵੈਬਸਾਈਟ www.disabilityaffairs.gov.in *ਤੇ ਉਪਲਬਧ ਹੈ। ਇਸ ਲਈ ਯੋਗ ਉਮੀਦਵਾਰ ਸਿੱਧੇ ਤੌਰ *ਤੇ www.awards.gov.in ਆਨਲਾਈਨ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿਵਿਆਂਗਜਨ ਵਿਅਕਤੀਆਂ ਦੀ ਹੌਸਲਾਅਫਜਾਈ, ਆਤਮ ਨਿਰਭਰ ਵਿਚ ਵਾਧਾ ਕਰਨ ਅਤੇ ਕਿਸੇ ਨਾਲੋਂ ਵੀ ਘੱਟ ਨਾ ਸਮਝਣ ਪ੍ਰਤੀ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗਾਈਡਲਾਈਨਜ ਦੀ ਪਾਲਣਾ ਕਰਦਿਆਂ ਵੱਧ ਤੋਂ ਵੱਧ ਦਿਵਿਆਂਗਜਨ ਵਿਅਕਤੀ ਇਸ ਨੈਸ਼ਨਲ ਵਾਰਡ ਲਈ ਅਪਲਾਈ ਕਰਨ ਅਤੇ ਅਵਾਰਡ ਹਾਸਲ ਕਰਕੇ ਆਪਣਾ, ਆਪਣੇ ਪਰਿਵਾਰ ਅਤੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰਨ।

LEAVE A REPLY

Please enter your comment!
Please enter your name here