ਦ ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਹੜ੍ਹ ਪ੍ਰਭਾਵਿਤ ਪਿੰਡਾਂ ‘ਚ ਨਿਰੰਤਰ ਵੰਡ ਰਹੀ ਹੈ ਰਾਸ਼ਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ । ਬੀਤੇ ਦਿਨਾਂ ਤੋਂ ਪੰਜਾਬ ਚ ਪਾਣੀ ਦੀ ਮਾਰ ਕਰਕੇ ਪ੍ਰਭਾਵਿਤ ਹੋਏ ਸਤਲੁਜ ਦਰਿਆ ਦੇ ਕੰਡੇ ਦੇ ਇਲਾਕਿਆਂ ਚ ਹੜ੍ਹ ਆਏ ਹੋਏ ਹਨ ਜਿਸ ਕਰਕੇ ਹਲਕਾ ਸੁਲਤਾਨਪੁਰ ਲੋਧੀ,ਹਲਕਾ ਲੋਹੀਆਂ,ਹਲਕਾ ਸ਼ਾਹਕੋਟ ਅਤੇ ਹੋਰ ਕਈ ਇਲਾਕਿਆਂ ਦੇ ਪਿੰਡਾਂ ਦੇ ਪਿੰਡ ਹੜ੍ਹ ਚ ਡੁੱਬ ਗਏ ਹਨ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਦੀ ਸੇਵਾ ਲਈ ਦ ਓਪਨ ਡੋਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਪਾਸਟਰ ਹਰਪ੍ਰੀਤ ਦਿਓਲ ਦੀ ਰਹਿਨੁਮਾਈ ਚ ਰੋਜ਼ਾਨਾ ਟਰਾਲੀਆਂ ਭਰ ਭਰ ਕੇ ਸੁੱਕਾ ਰਾਸ਼ਨ, ਬ੍ਰੈਡ ਬਿਸਕੁਟ ਅਤੇ ਤਿਆਰ ਕਰਕੇ ਲੰਗਰ, ਸਬਜ਼ੀਆਂ ਦਾਲ,ਪਾਣੀ ਦੀਆਂ ਬੋਤਲਾਂ ਆਦਿ ਰਾਹਤ ਸਮਗਰੀ ਸੇਵਾਦਾਰਾਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਮੁਫ਼ਤ ਵੰਡੀ ਜਾ ਰਹੀਆਂ ਹਨ

Advertisements

ਇਸ ਮੌਕੇ ਪਾਸਟਰ ਦਿਓਲ ਨੇ ਕਿਹਾ ਕਿ ਬਾਈਬਲ ਚ ਲਿਖਿਆ ਹੈ ਮੁਸੀਬਤ ਚ ਫਸੇ ਇਨਸਾਨ ਨੂੰ ਰਾਹਤ ਦੇਣਾ,ਮਦਦ ਕਰਨਾ ਸਭ ਤੋਂ ਵੱਡੀ ਸੇਵਾ ਹੈ ਤੇ ਸਾਡਾ ਧਰਮ ਹੈ ਅੱਜ ਮੁਸੀਬਤ ਚ ਫਸੇ ਆਪਣੇ ਭੈਣ ਭਰਾਵਾਂ ਦੀ ਹਰ ਸੰਭਵ ਮਦਦ ਕਰੀਏ ਤੇ ਮੁੜ ਓਹਨਾ ਦੇ ਘਰ ਚ ਖੁਸ਼ੀਆਂ ਲਿਆਯਿਏ ਇਸ ਮੌਕੇ ਪਾਸਟਰ ਦਿਓਲ ਨੇ ਸਮੂਹ ਸੰਗਤਾਂ ਨੂੰ ਇਸ ਕਾਰਜ ਲਈ ਵੱਧ ਚੜ੍ਹ ਕੇ ਅਗੇ ਆਉਣ ਦੀ ਅਪੀਲ ਵੀ ਕੀਤੀ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ,ਪ੍ਰਧਾਨ ਸੰਧਾਵਾਲੀਆ, ਪਾਸਟਰ ਅਗਸਟਿਨ, ਪ੍ਰਧਾਨ ਜੈ ਰਾਮ, ਪਾਸਟਰ ਸੰਦੀਪ, ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ ਸੁੱਚਾ ਮਸੀਹ, ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ, ਪ੍ਰਬੰਧਕ ਬਲਵਿੰਦਰ ਕੁਮਾਰ,ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਵਿੰਦਰ ਬਿੱਟੂ, ਪ੍ਰਬੰਧਕ ਰਾਜੇਸ਼ ਕੰਬੋਜ, ਬ੍ਰਦਰ ਸਾਹਿਜ, ਬ੍ਰਦਰ ਸਵੀਨ,ਬ੍ਰਦਰ ਪਾਰਸ ਦੂਆ, ਬ੍ਰਦਰ ਸਿਮੋਨ ਅਤੇ ਕਈ ਹੋਰ ਸਲਾਹਕਾਰ ਵੀ ਮੌਜੂਦ ਸਨ I

LEAVE A REPLY

Please enter your comment!
Please enter your name here