ਦਿੱਲੀ (ਦ ਸਟੈਲਰ ਨਿਊਜ਼)। ਭਾਰੀ ਮੀਂਹ ਅਤੇ ਯਮੁਨਾ ਨਦੀ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਦਿੱਲੀ ਵਿੱਚ ਵੱਡਾ ਹਾਦਸਾ ਵਾਪਰਿਆ। ਉੱਤਰੀ ਪੱਛਮੀ ਜ਼ਿਲੇ ਦੇ ਮੁਕੰਦਪੁਰ ਗਰਾਊਂਡ ਵਿੱਚ ਭਾਰੀ ਮੀਂਹ ਪੈਣ ਕਾਰਨ ਪਾਣੀ ਭਰ ਗਿਆ ਸੀ।
ਬੱਚਿਆਂ ਨੇ ਨਹਾਉਣ ਲਈ ਪਾਣੀ ਵਿੱਚ ਛਾਲ ਮਾਰੀ ਪਰ ਪਾਣੀ ਡੂੰਘਾ ਸੀ ਜਿਸ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ 3 ਵਜੇ ਦੀ ਦੱਸੀ ਗਈ ਹੈ। ਪੁਲਿਸ ਨੇ ਲਾਸ਼ਾਂ ਨੂੰ ਬਰਾਮਦ ਕਰਕੇ ਹਸਪਤਾਲ ਭੇਜ ਦਿੱਤਾ ਹੈ।