ਤਨਮੇ ਕਤਲ ਦੇ ਮੁੱਖ ਦੋਸ਼ੀ ਵਿਸ਼ਾਲ, ਰਮਨਦੀਪ ਅਤੇ ਤੁੰਨੀ ਗਿ੍ਰਫਤਾਰ, ਬਾਕੀਆ ਦੀ ਭਾਲ ਜਾਰੀ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਕੁੱਝ ਦਿਨ ਪਹਿਲਾ ਫਗਵਾੜਾ ਰੋਡ ਤੇ ਪੈਂਦੇ ਪਿੰਡ ਪੂੰਗੇ ਵਿਖੇ 7 ਅਤੇ 8 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਰੀਬ 1 ਵਜੇ ਪੈਟਰੋਲ ਪੰਪ ਤੇ ਕੁੱਝ ਨੌਜ਼ਵਾਨਾਂ ਨੇ ਤਨਮੇ ਸਿੰਘ ਵਾਸੀ ਮੁਹੱਲਾ ਰਾਮਗੜ ਥਾਣਾ ਸਿਟੀ ਦਾ ਕਤਲ ਕਰ ਦਿੱਤਾ ਸੀ। ਮਾਮਲੇ ਦੀ ਜਾਂਚ ਕਰਦੇ ਹੋਏ ਥਾਣਾ ਮੁੱਖੀ ਇੰਸਪੈਕਟਰ ਕਰਨੈਲ ਸਿੰਘ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਕਾਤਲਾਂ ਦੇ ਟਿਕਾਣਿਆ ਤੇ ਛਾਪੇ ਮਾਰੇ ਗਏ ਸਨ।

Advertisements

ਪੁਲਿਸ ਵੱਲੋਂ ਇਸ ਕਤਲ ਦੇ ਮੁੱਖ ਦੋਸ਼ੀ ਵਿਸ਼ਾਲ ਪੁੱਤਰ ਜਗਤਾਰ ਸਿੰਘ ਵਾਸੀ ਪਿਪਲਾਂਵਾਲਾ, ਰਮਨਦੀਪ ਪੁੱਤਰ ਅਸ਼ਵਨੀ ਕੁਮਾਰ ਅਤੇ ਰੋਹਿਤ ਉਰਫ ਤੁੰਨੀ ਪੁੱਤਰ ਪਵਨਜੋਤ ਵਾਸੀ ਬਸੀ ਦੌਲਤ ਖਾਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਕਤਲ ਸਮੇਂ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਹਨ। ਇਹਨਾਂ ਹਥਿਆਰਾ ਵਿੱਚ ਖੰਡਾ, ਕ੍ਰਿਪਾਨ, ਮੋਟੇ ਡੰਡੇ ਸ਼ਾਮਲਿ ਸਨ। ਇਹਨਾਂ ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਬਾਕੀ ਦੋਸ਼ੀਆ ਨੂੰ ਗਿ੍ਰਫਤਾਰ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਉਹਨਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here