ਖੰਨਾ ਵਿੱਚ ਨਸ਼ਾ ਤਸਕਰਾਂ ਨੇ ਟੱਸਲਬਾਜ਼ੀ ਰੱਖਦਿਆ ਏਐੱਸਆਈ ਨੂੰ ਘੇਰ ਕੀਤੀ ਕੁੱਟਮਾਰ, ਗ੍ਰਿਫਤਾਰ

ਖੰਨਾ (ਦ ਸਟੈਲਰ ਨਿਊਜ਼ ): ਖੰਨਾ ਦੇ ਦੋਰਾਹਾ ‘ਚ ਬੀਤੀ ਰਾਤ ਨੂੰ ਨਸ਼ਾ ਤਸਕਰਾਂ ਵੱਲੋ ਇੱਕ ਏਐੱਸਆਈ ਸੁਖਦੇਵ ਸਿੰਘ ਨੂੰ ਘੇਰ ਕੇ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਅਨੁਸਾਰ, ਤਸਕਰਾਂ ਨੇ ਏਐੱਸਆਈ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਉਸ ਉੱਪਰ ਮੋਟਰਸਾਇਕਲ ਚੜ੍ਹਾ ਦਿੱਤਾ। ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਸੁਖਦੇਵ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

Advertisements

ਜਾਣਕਾਰੀ ਮੁਤਾਬਕ, ਨਸ਼ਾ ਤਸਕਰ ਜਦੋ ਪੇਸ਼ੀਆਂ ਭੁਗਤਣ ਆਉਦੇ ਸੀ ਤੇ ਏਐੱਸਆਈ ਸੁਖਦੇਵ ਸਿੰਘ ਉਨ੍ਹਾਂ ਨਾਲ ਗੁੱਸੇ ਨਾਲ ਗੱਲ ਕਰਦਾ ਸੀ, ਜਿਸ ਕਾਰਨ ਨਸ਼ਾ ਤਸਕਰਾ ਨੇ ਉਸ ਤੋ ਖਾਰ ਖਾਂਦਿਆਂ ਇਸ ਕਾਂਡ ਨੂੰ ਅੰਜਾਮ ਦਿੱਤਾ। ਸੂਤਰਾਂ ਦੇ ਮੁਤਾਬਕ ਖੰਨਾ ਤੋ ਦੋਰਾਨਾ ਰੋਡ ‘ਤੇ ਕਾਫ਼ੀ ਨਸ਼ਾ ਤਸਕਰ ਸਰਗਰਮ ਹਨ ਅਤੇ ਰਾਤ ਵੇਲੇ ਕਈ ਕਾਰਨਾਮਿਆ ਨੂੰ ਅੰਜਾਮ ਦਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋ ਪੁਲਸ ਨੇ ਦੋਰੋਹਾ ਵਿਖੇ ਨਾਕੇਬੰਦੀ ਕੀਤੀ ਹੋਈ ਸੀ ਤਾਂ ਮੋਟਰਸਾਇਕਲ ਤੇ ਸਿਕੰਦਰ ਅਤੇ ਮਨੀ ਨਾਂ ਦੇ ਦੋ ਨੋਜਵਾਨ ਆਏ ਅਤੇ ਏਐੱਸਆਈ ਨਾਲ ਕੁੱਟਮਾਰ ਕਰਨ ਮਗਰੋ ਮੋਟਰਸਾਇਕਲ ਉਸ ਉੱਪਰ ਚੜ੍ਹਾ ਦਿੱਤਾ।

ਸਿਕੰਦਰ ਨੂੰ ਤਾਂ ਉਸ ਸਮੇ ਹੀ ਫੜ ਲਿਆ ਗਿਆ ਪਰ ਮਨੀ ਨੂੰ ਦੂਰ 1 ਕਿਲੋਮੀਟਰ ਜਾਂ ਕੇ ਫੜਿਆ ਗਿਆ।ਦੋਹਾਂ ਨਸ਼ਾ ਤਸਕਰਾਂ ਕੋਲੋ 70 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਇਹ ਹੈਰੋਇਨ ਇਨ੍ਹਾਂ ਨੇ ਫਰੀਦਕੋਟ ਤੋ ਕਰੀਬ 3 ਲੱਖ ਰੁਪਏ ਦੀ ਲਿਆਂਦੀ ਸੀ। ਇਨ੍ਹਾਂ ਦੋਹਾਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

LEAVE A REPLY

Please enter your comment!
Please enter your name here