ਦਿੱਲੀ ਦੇ ਹਵਾਈ ਅੱਡੇ ਤੋਂ 3 ਤਾਜਿਕਸਤਾਨੀਆਂ ਕੋਲੋਂ 10 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਕੀਤੀ ਜ਼ਬਤ, ਗ੍ਰਿਫ਼ਤਾਰ

ਦਿੱਲੀ(ਦ ਸਟੈਲਰ ਨਿਊਜ਼)। ਕਸਟਮ ਅਧਿਕਾਰੀਆਂ ਨੇ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਤਿੰਨ ਤਾਜਿਕਸਤਾਨੀ ਨਾਗਰਿਕਾਂ ਤੋਂ 10 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ। ਵਿਦੇਸ਼ੀ ਕਰੰਸੀ ਸਾਮਾਨ ਵਿੱਚ ਰੱਖੀ ਜੁੱਤੀ ਦੇ ਅੰਦਰੋਂ ਮਿਲੀ। ਯਾਤਰੀਆਂ ਖਿਲਾਫ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

Advertisements

ਮੁਲਜ਼ਮਾਂ ਨੂੰ ਅਧਿਕਾਰੀਆਂ ਨੇ ਉਦੋਂ ਰੋਕ ਲਿਆ ਜਦੋਂ ਉਹ ਇਸਤਾਂਬੁਲ ਲਈ ਫਲਾਈਟ ਵਿੱਚ ਸਵਾਰ ਹੋਣ ਲਈ ਅੱਗੇ ਵੱਧ ਰਹੇ ਸਨ। ਕਸਟਮ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਮਾਨ ਦੀ ਵਿਸਤ੍ਰਿਤ ਜਾਂਚ ਅਤੇ ਯਾਤਰੀਆਂ ਦੀ ਨਿੱਜੀ ਤਲਾਸ਼ੀ ਦੇ ਨਤੀਜੇ ਵਜੋਂ ਉਨ੍ਹਾਂ ਕੋਲੋਂ 10,06,78,410 ਰੁਪਏ ( 7,20,000 ਅਮਰੀਕੀ ਡਾਲਰ ਅਤੇ 4,66,200 ਯੂਰੋ) ਦੇ ਬਰਾਬਰ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ। ਵਿਦੇਸ਼ੀ ਕਰੰਸੀ ਜ਼ਬਤ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here