ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਸਮਾਗਮ ਦੌਰਾਨ ਵੰਡੀਆਂ ਵਰਦੀਆਂ: ਕੰਵਰ ਇਕਬਾਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ । ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਵਿਦਿਅਕ ਸੰਸਥਾਵਾਂ ਦੀ ਅਗਵਾਈ ਕਰ ਰਹੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੀਆਂ ਵਰਦੀਆਂ ਅਤੇ ਬੂਟਾਂ ਸਬੰਧੀ ਜਾਰੀ ਕੀਤੀ ਗਈ ਗਰਾਂਟ ਦੇ ਤਹਿਤ ਸਕੂਲ ਦੀਆਂ ਵਿਦਿਆਰਥਣਾਂ ਨੂੰ ਵਰਦੀਆਂ ਅਤੇ ਬੂਟ ਵੰਡਣ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (ਘੰਟਾ ਘਰ) ਕਪੂਰਥਲਾ ਵਿਖੇ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕੌਮਾਂਤਰੀ ਪੰਜਾਬੀ ਸ਼ਾਇਰ ਅਤੇ ਗੀਤਕਾਰ ਕੰਵਰ ਇਕਬਾਲ ਸਿੰਘ, ਪ੍ਰਿੰਸੀਪਲ ਨਵਚੇਤਨ ਸਿੰਘ, ਉੱਘੇ ਸਮਾਜ ਸੇਵਕ ਪਰਵਿੰਦਰ ਸਿੰਘ ਢੋਟ ਆਰਕੀਟੈਕਟ, ਸੈਕਟਰੀ “ਆਪ” ਦੁਆਬਾ ਜੋਨ, ਸੀਨੀਅਰ ਪੱਤਰਕਾਰ ਇੰਦਰਜੀਤ ਸਿੰਘ ਚਾਹਲ ਅਤੇ ਗੁਰਦੇਵ ਸਿੰਘ ਭੱਟੀ ਨੇ ਕੀਤੀ।

Advertisements

ਜਦਕਿ ਸਕੂਲ ਸਟਾਫ ਵਿੱਚੋਂ ਵਾਈਸ ਪ੍ਰਿੰਸੀਪਲ ਪੂਨਮ ਸ਼ਰਮਾ ਸਮੇਤ ਲੈਕਚਰਾਰ ਸੰਦੀਪ ਕੌਰ, ਜਗਦੀਪ ਕੌਰ, ਸੁਖਵਿੰਦਰ ਸਿੰਘ, ਮਿੰਟਾ ਧੀਰ, ਜਸਵਿੰਦਰ ਕੌਰ ਪੰਜਾਬੀ, ਬਲਵਿੰਦਰ ਕੌਰ, ਅਮਨਦੀਪ ਕੌਰ, ਮਨਿੰਦਰ ਕੌਰ, ਅਰਵਿੰਦਰ ਕੌਰ, ਰਮਨ ਵਾਲੀਆ ਅਤੇ ਭੁਪਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪੰਜਾਬ ਸਰਕਾਰ ਵੱਲੋਂ ਇਸ ਸਕੂਲ ਦੀਆਂ 385 ਵਿਦਿਆਰਥਣਾਂ ਵਾਸਤੇ ਪ੍ਰਾਪਤ ਹੋਈਆਂ ਵਰਦੀਆਂ ਅਤੇ ਬੂਟ ਆਦਿ ਵੰਡਣ ਦਾ ਸ਼ੁੱਭ ਆਰੰਭ ਸਮੁੱਚੇ ਪ੍ਰਧਾਨਗੀ ਮੰਡਲ ਅਤੇ ਸਟਾਫ਼ ਵੱਲੋਂ ਕੀਤਾ ਗਿਆ। ਇਸ ਮੌਕੇ ਚੇਅਰਮੈਨ ਕੰਵਰ ਇਕਬਾਲ ਸਿੰਘ, ਪ੍ਰਿੰਸੀਪਲ ਨਵਚੇਤਨ ਸਿੰਘ ਅਤੇ ਪਰਵਿੰਦਰ ਸਿੰਘ ਢੋਟ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਭਾਵੇਂ ਹਰ ਖ਼ੇਤਰ ਵਿੱਚ ਸ਼ਲਾਘਾਯੋਗ ਕੰਮ ਕਰ ਰਹੀ ਹੈ, ਪਰ ਮੁੱਖ ਤੌਰ ਤੇ ਸਿਹਤ ਸੇਵਾਵਾਂ ਅਤੇ ਵਿਦਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ।

ਇਸ ਮੌਕੇ ਸਤਵੀਂ ਕਲਾਸ ਦੀ ਵਿਦਿਆਰਥਣ ਸੋਨੀਆ ਮਿਸ਼ਰਾ ਨੇ ਆਪਣੀਂ ਬੁਲੰਦ ਆਵਾਜ਼ ਵਿੱਚ ਦੇਸ਼ ਪਿਆਰ ਦਾ ਗੀਤ ਬਾ-ਤਰੰਨੁੰਮ ਪੇਸ਼ ਕੀਤਾ। ਕੰਵਰ ਇਕਬਾਲ ਸਿੰਘ ਅਤੇ ਪਰਵਿੰਦਰ ਸਿੰਘ ਢੋਟ ਵੱਲੋਂ ਉਸ ਬੱਚੀ ਨੂੰ ਨਕਦ ਇਨਾਮ ਦੇਦਿਆਂ ਹੋਇਆਂ ਜਲੰਧਰ ਦੀ ਜੰਮਪਲ ਵਿਸ਼ਵ ਪ੍ਰਸਿੱਧ ਕਲਾਕਾਰ ਸੁਘੰਧਾ ਮਿਸ਼ਰਾ ਨਾਲ਼ ਸੋਨੀਆ ਮਿਸ਼ਰਾ ਦੀ ਤੁਲਨਾ ਕੀਤੀ। ਉਨ੍ਹਾਂ ਨੇ ਹਾਲ ਵਿੱਚ ਹਾਜ਼ਰ ਹੋਰ ਵਿਦਿਆਰਥਣਾਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਸਾਹਿਤ ਅਤੇ ਸਭਿਆਚਾਰ ਜਿਹੀਆਂ ਵੱਖਰੀਆਂ ਗਤੀਵਿਧੀਆਂ ਨਾਲ਼ ਜੁੜਣ ਦੀ ਪ੍ਰੇਰਣਾ ਦਿੱਤੀ।  

LEAVE A REPLY

Please enter your comment!
Please enter your name here