ਸੀਐਚਸੀ ਟਾਂਡਾ ਵਲੋਂ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ ਪੰਦਰਵਾੜਾ

ਟਾਂਡਾ (ਦ ਸਟੈਲਰ ਨਿਊਜ਼)। ਨੇਤਰਦਾਨ ਇੱਕ ਮਹਾਂਦਾਨ ਹੈ ਜਿਸ ਨਾਲ ਦੋ ਵਿਅਕਤੀਆਂ ਦੀ ਜਿੰਦਗੀ ਰੋਸ਼ਨ ਹੁੰਦੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਕਰਨ ਕੁਮਾਰੀ ਸੈਣੀ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਟਾਂਡਾ ਨੇ ਦੱਸਿਆ ਕਿ ਸਰਕਾਰ ਵਲੋਂ 25 ਅਗਸਤ ਤੋਂ 8 ਸਤੰਬਰ 2023 ਤੱਕ ਪੰਦਰਵਾੜਾ ਮਨਾਇਆ ਜਾਵੇਗਾ, ਜਿਸ ਦੌਰਾਨ ਲੋਕਾਂ ਨੂੰ ਅੱਖਾਂ ਦਾਨ ਅਤੇ ਅੰਗਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।

Advertisements

ਉਹਨਾ ਦੱਸਿਆ ਕਿ ਸਿਵਲ ਸਰਜਨ ਡਾ: ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਇਸ ਪੰਦਰਵਾੜੇ ਦੌਰਾਨ ਵੱਖ-ਵੱਖ ਥਾਂਵਾਂ ਤੇ ਸੈਮੀਨਾਰ, ਮਾਰਚ ਰੈਲੀਆਂ ਅਤੇ ਮੀਟਿੰਗ ਹਾਲ ਦਾ ਆਯੋਜਨ ਕੀਤਾ ਜਾਵੇਗਾ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇਤਰਦਾਨ ਸੰਸਥਾ ਵਲੋਂ ਹੁਣ ਤੱਕ 1060 ਦੇ ਕਰੀਬ ਅੱਖਾਂ ਦਾਨ ਕਰਵਾਈਆਂ ਜਾ ਚੁਕੀਆਂ ਹਨ।

ਇਸ ਮੌਕੇ ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾ: ਕੇਵਲ ਸਿੰਘ ਨੇ ਲੋਕਾਂ ਨੂੰ ਵੱਧ ਤੋਂ ਵੱਧ ਅੱਖਾਂ ਦਾਨ ਕਰਨ ਲਈ ਫਾਰਮ ਭਰਨ ਦੀ ਅਪੀਲ ਕੀਤੀ। ਇਸ ਮੌਕੇ ਲੱਛਮੀ ਜੈਨ ਅਤੇ ਰਮਾ ਰਾਣੀ ਜੈਨ ਵਲੋਂ ਅੱਖਾਂ ਦਾਨ ਕਰਨ ਦੇ ਫਾਰਮ ਭਰਨਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਵਰਿੰਦਰ ਸਿੰਘ ਮਸੀਤੀ ਆਈ ਡੋਨਰ ਇੰ: ਟਾਂਡਾ, ਅਵਤਾਰ ਸਿੰਘ, ਸੁਖਚੈਨ ਸਿੰਘ, ਅਵਤਾਰ ਸਿੰਘ ਬੀ.ਈ.ਈ, ਗੁਰਜੀਤ ਸਿੰਘ, ਜਸਵਿੰਦਰ ਕੁਮਾਰ ਅਪਥਾਲਮਿਕ ਅਫਸਰ ਅਤੇ ਹੋਰ ਹਾਜਰ ਹਨ।

LEAVE A REPLY

Please enter your comment!
Please enter your name here