ਭਾਖੜਾ ‘ਚ ਪਾਣੀ ਦਾ ਪੱਧਰ ਵੱਧ ਕੇ 1650.87 ਫੁੱਟ ਹੋਇਆ, ਐਸਡੀਐਮ ਨੇ ਸਤਲੁਜ ਦਰਿਆ ਨਾਲ ਲਗਦੇ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਿੱਤੇ ਹੁਕਮ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਲਗਾਤਾਰ ਮੀਂਹ ਪੈਣ ਕਾਰਨ ਭਾਖੜਾ ਵਿੱਚ ਪਾਣੀ ਦਾ ਪੱਧਰ ਵੱਧ ਕੇ 1650.87 ਫੁੱਟ ਹੋ ਗਿਆ ਹੈ। ਇਸ ਸੰਬੰਧੀ ਐਸਡੀਐਮ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਫਲੱਡ ਗੇਟ ਖੋਲੇ ਜਾ ਸਕਦੇ ਹਨ ਅਤੇ ਭਾਖੜਾ ਵਿੱਚੋਂ ਪਾਣੀ ਛੱਡਣ ਦੀ ਪੂਰੀ ਸੰਭਾਵਨਾ ਹੈ।

Advertisements

ਜਿਸ ਨਾਲ ਸਤਲੁਜ ਦਰਿਆਂ ਨਾਲ ਲੱਗਦੇ ਪਿੰਡਾ ਵਿੱਚ ਹੜ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ। ਉਨ੍ਹਾਂ ਬੀਡੀਪੀਓ ਨੂੰ ਪੱਤਰ ਲਿੱਖਿਆ ਹੈ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਖਾਲੀ ਕਰਵਾਏ ਜਾਣ ਤਾਂ ਜੋ ਲੋਕ ਅਣਸੁਖਾਵੀਂ ਘਟਨਾ ਤੋਂ ਬੱਚਣ ਲਈ ਸੁਰੱਖਿਅਤ ਥਾਵਾਂ ਤੇ ਚੱਲੇ ਜਾਣ।

LEAVE A REPLY

Please enter your comment!
Please enter your name here