10 ਦਿਨ ਪਹਿਲਾਂ ਕੈਨੇਡਾ ਗਏ 17 ਸਾਲਾਂ ਦੇ ਨੌਜ਼ਵਾਨ ਦੀ ਹੋਈ ਮੌਤ, ਪਰਿਵਾਰ ਨੇ ਚੁੱਕਿਆ ਸੀ ਕਰਜ਼ਾ

ਬਰਨਾਲਾ(ਦ ਸਟੈਲਰ ਨਿਊਜ਼) ਬਰਨਾਲਾ ਦੇ ਪਿੰਡ ਸੰਧੂ ਕਲਾਂ ਦੇ ਰਹਿਣ ਵਾਲੇ 17 ਸਾਲਾਂ ਨੌਜ਼ਵਾਨ ਜਗਦੀਪ ਸਿੰਘ ਦੀ ਕੈਨੇਡਾ ਵਿੱਚ ਮੌਤ ਹੋ ਜਾਣ ਦੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਜਗਦੀਪ ਦੀ ਭੈਣ 4 ਮਹੀਨੇ ਪਹਿਲਾਂ ਕੈਨੇਡਾ ਗਈ ਹੋਈ ਸੀ ਅਤੇ ਜਗਦੀਪ 10 ਦਿਨ ਪਹਿਲਾਂ ਪੜ੍ਹਨ ਤੇ ਕੰਮ ਕਰਨ ਲਈ ਕੈਨੇਡਾ ਗਿਆ ਸੀ। ਪਰਿਵਾਰਕ ਮੈਬਰਾਂ ਨੇ ਦੋਵੇ ਭੈਣ-ਭਰਾ ਨੂੰ ਕੈਨੇਡਾ ਭੇਜਣ ਲਈ 46 ਲੱਖ ਦਾ ਰੁਪਏ ਖਰਚ ਕੀਤੇ ਸਨ।

Advertisements

ਪਰਿਵਾਰ ਨੇ ਬੈਕ ਤੋ 35 ਲੱਖ ਦਾ ਲੋਨ ਅਤੇ ਆੜ੍ਹਤੀ ਤੋ 11 ਲੱਖ ਰੁਪਏ ਕੁੱਲ ਮਿਲਾ ਕੇ 46 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਆਪਣੇ ਬੱਚਿਆ ਨੂੰ ਪੜ੍ਹਾਈ ਅਤੇ ਰੁਜ਼ਗਾਰ ਲਈ ਵਿਦੇਸ਼ ਭੇਜ ਦਿੱਤਾ ਸੀ। ਇੱਕਲੌਤੇ ਪੁੱਤਰ ਦੀ ਮੌਤ ਤੋ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ।

LEAVE A REPLY

Please enter your comment!
Please enter your name here