ਟਰਾਲੇ ਦੀ ਚਪੇਟ ਵਿੱਚ ਆਉਣ ਨਾਲ ਮਾਂ ਦੀ ਮੌਤ, 2 ਜ਼ਖ਼ਮੀ

ਬਟਾਲਾ (ਦ ਸਟੈਲਰ ਨਿਊਜ਼), ਪਲਕ। ਬਟਾਲਾ ਵਿੱਚ ਇੱਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਟਰਾਲੇ ਦੀ ਚਪੇਟ ਵਿੱਚ ਆਉਣ ਨਾਲ ਮਾਂ ਦੀ ਮੌਤ ਹੋ ਗਈ ਅਤੇ 5 ਸਾਲਾਂ ਬੱਚੀ ਸਮੇਤ 2 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਸੁਮਨ ਪਤਨੀ ਇੰਦਰ ਵਾਸੀ ਫਤਿਹਗੜ੍ਹ ਚੂੜੀਆਂ ਹਾਲ ਵਾਸੀ ਫੈਜ਼ਪੁਰਾ ਬਟਾਲਾ ਜੋ ਕੁੱਝ ਸਮਾਂ ਪਹਿਲਾਂ ਹੀ ਇੱਥੇ ਕਿਰਾਏ ਤੇ ਰਹਿਣ ਆਏ ਸਨ, ਆਪਣੀ ਕਰੀਬ 5 ਸਾਲਾਂ ਬੱਚੀ ਖੁਸ਼ਪ੍ਰੀਤ ਕੌਰ ਅਤੇ ਗੁਆਂਢੀਆਂ ਦੀ ਕੁੜੀ ਪੱਲਵੀ ਨਾਲ ਸਕੂਟਰੀ ਤੇ ਸਵਾਰ ਹੋ ਕੇ ਸ਼੍ਰੀ ਅੱਚਲ ਸਾਹਿਬ ਵਿਖੇ ਜਾ ਰਹੇ ਸਨ।

Advertisements

ਜਦੋਂ ਇਹ ਬਾਈਪਾਸ ਚੌਂਕ ਨੂੰ ਮੁੜੀਆਂ ਤਾਂ ਅੱਗੋਂ ਆ ਰਹੇ ਟਰਾਲੇ ਨੇ ਇੰਨ੍ਹਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਤਿੰਨਾਂ ਨੂੰ ਜਲਦੀ ਹੀ ਸਥਾਨਕ ਲੋਕਾਂ ਨੇ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਵੱਲੋਂ ਸੁਮਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਹਾਦਸੇ ਵਿੱਚ ਕੁੜੀ ਖੁਸ਼ਪ੍ਰੀਤ ਕੌਰ  ਅਤੇ ਪੱਲਵੀ ਵੀ ਜ਼ਖ਼ਮੀ ਹੋ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਰਾਲੇ ਤੇ ਸਕੂਟਰੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here