ਭ੍ਰਿਸ਼ਟਾਚਾਰ ਦੇ ਖਿਲਾਫ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਨੂੰ ਕਰੋ ਸੂਚਿਤ: ਮਨਦੀਪ ਗਿੱਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੇ ਕੌਮੀ ਪ੍ਰਧਾਨ ਮਨਦੀਪ ਸਿੰਘ ਗਿੱਲ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭ੍ਰਿਸ਼ਟਾਚਾਰ ਵਿਰੁੱਧ ਬੋਲਦਿਆਂ ਕਿਹਾ ਕਿ ਇਸ ਬੁਰਾਈ ਤੋਂ ਸਮਾਜ ਨੂੰ ਬਚਣ ਦੀ ਲੋੜ ਹੈ। ਗਿੱਲ ਨੇ ਵਿਜੀਲੈਂਸ ਬਿਊਰੋ ਪੰਜਾਬ ਵਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਕੀਤੇ ਜਾ ਰਹੇ ਕਾਰਜਾਂ ਸ਼ਲਾਂਘਾ ਕਰਦਿਆਂ ਜਨਤਾ ਨੂੰ ਵੀ ਇਹ ਅਪੀਲ ਕੀਤੀ ਕਿ ਉਨਾਂ ਨੂੰ ਆਪਣਾ ਕੰਮ ਕਰਾਉਣ ਸਮੇਂ ਧੀਰਜ ਰੱਖਣ ਦੀ ਜ਼ਰੂਰਤ ਹੈ ਅਤੇ ਆਪਣਾ ਕੰਮ ਜਲਦੀ ਕਰਾਉਣ ਲਈ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਪੈਸੇ ਦੇ ਕੇ ਉਤਸ਼ਾਹਿਤ ਕਰਦੇ ਹੋਏ ਭ੍ਰਿਸ਼ਟਾਚਾਰ ਨੂੰ ਬੁਲਾਵਾ ਨਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ ਤੁਹਾਡੇ ਸਰਕਾਰੀ ਕੰਮ ਕਰਨ ਦੇ ਬਦਲੇ ਪੈਸੇ ਜਾਂ ਤੋਹਫੇ ਦੇ ਰੂਪ ਵਿੱਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਸ ਬਾਰੇ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਨੂੰ ਸੂਚਿਤ ਕਰ ਸਕਦੇ ਹੋਜਿਸ ਤੋਂ ਬਾਅਦ ਤੁਹਾਡੀ ਹਰ ਤਰਾਂ ਮਦਤ ਕੀਤੀ ਜਾਵੇਗੀ। ਉਨ੍ਹਾ ਸਪੱਸ਼ਟ ਕਿਹਾ ਕਿ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੀ ਭਿ੍ਸ਼ਟਾਚਾਰ ਵਿਰੁੱਧ ਮੁਹਿੰਮ ਵਿੱਚ ਕੋਈ ਢਿੱਲ ਨਹੀਂ ਆਵੇਗੀ।

Advertisements

ਇਹ ਹਰ ਕੋਈ ਜਾਣਦਾ ਹੈ ਕਿ ਪਿਛਲੇ ਲੰਮੇ ਸਮੇਂ ਦੌਰਾਨ ਭਿ੍ਸ਼ਟਾਚਾਰ ਇੱਕ ਵਰਤਾਰਾ ਬਣ ਗਿਆ ਸੀ। ਮਾਲ ਮਹਿਕਮਾ, ਟਰਾਂਸਪੋਰਟ ਮਹਿਕਮਾ, ਐਕਸਾਈਜ਼ ਮਹਿਕਮੇ ਸਮੇਤ ਲੱਗਭੱਗ ਹਰ ਦਫ਼ਤਰ ਤੋਂ ਰੋਜ਼ਾਨਾ ਲੋਕਾਂ ਦੀ ਲਾਹੀ ਛਿੱਲ ਦੇ ਛਿੱਲੜ ਹੇਠਾਂ ਤੋਂ ਉਗਰਾਹ ਕੇ ਚੰਡੀਗੜ੍ਹ ਤੱਕ ਭੇਜੇ ਜਾਂਦੇ ਸਨ। ਲੋਕਾਂ ਨੇ ਵੀ ਇਸ ਨੂੰ ਇੱਕ ਵਰਤਾਰਾ ਮੰਨ ਕੇ ਮਾਨਤਾ ਦੇ ਦਿੱਤੀ ਸੀ। ਪਹਿਲਾਂ ਵਾਂਗ ਖੁੱਲ੍ਹੇ ਤੌਰ ਉਤੇ ਨਹੀਂ, ਲੁਕਵੇਂ ਪੱਧਰ ਤੇ ਇਹ ਵਰਤਾਰਾ ਜਾਰੀ ਹੈ। ਜੇਕਰ ਭਗਵੰਤ ਮਾਨ ਦੀ ਸਰਕਾਰ ਇਸ ਨੂੰ ਰੋਕ ਦਿੰਦੀ ਹੈ ਤਾਂ ਅਲੋਕਾਰੀ ਘਟਨਾ ਹੋਵੇਗੀ। ਇਸ ਵਾਰ ਸਰਕਾਰ ਨੇ ਜਿਹੜਾ ਸਟੈਂਡ ਲਿਆ ਹੈ, ਉਸ ਦੀ ਹਰ ਪੱਧਰ ਉੱਤੇ ਬੱਲੇ-ਬੱਲੇ ਹੋਈ ਹੈ। ਗਿੱਲ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਵਸੂਲੀ ਕਰ ਰਹੇ ਹਨ, ਭ੍ਰਿਸ਼ਟਾਚਾਰ ਦੀ ਦਲਦਲ ਚ ਲੋਕ ਡੁੱਬ ਰਹੇ ਹਨ।

ਅਸੀਂ ਇੱਕ ਜੁੱਟ ਹੋ ਕੇ ਭ੍ਰਿਸ਼ਟਾਚਾਰ ਵਿਰੁੱਧ ਲੜੀਏ। ਉਨ੍ਹਾਂ ਕਿਹਾ ਕਿ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਭ੍ਰਿਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਜਿਸ ਵਿੱਚ ਅਸੀਂ ਕਪੂਰਥਲਾ ਦੇ ਲੋਕਾਂ ਦੀ ਸ਼ਮੂਲੀਅਤ ਚਾਹੁੰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਭ੍ਰਿਸ਼ਟਾਚਾਰ ਦਾ ਪ੍ਰਭਾਵ ਖਾਸ ਕਰਕੇ ਆਮ ਨਾਗਰਿਕਾਂ ਤੇ ਪੈਂਦਾ ਹੈ ਅਤੇ ਇਹ ਸਮਾਜ ਦੇ ਗਰੀਬ ਅਤੇ ਕਮਜ਼ੋਰ ਵਰਗ ਨੂੰ ਹੋਰ ਵੀ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਚਾਹੇ ਉਹ ਛੋਟਾ ਹੋਵੇ ਜਾਂ ਵੱਡਾ, ਕਿਸੇ ਨਾ ਕਿਸੇ ਦਾ ਹੱਕ ਖੋਹ ਹੀ ਲੈਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਲਈ ਇਸ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਪਵੇਗਾ ਤਾਂ ਹੀ ਅਸੀਂ ਸ਼ਹੀਦਾਂ ਦੇ ਸੁਪਨਿਆਂ ਦੇ ਦੇਸ਼ ਦਾ ਨਿਰਮਾਣ ਕਰ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਭ੍ਰਿਸ਼ਟਾਚਾਰ ਦੀ ਗ੍ਰਿਫ਼ਤ ਵਿੱਚ ਹੈ। ਨੌਜਵਾਨ ਪੈਸੇ ਪਿੱਛੇ ਭੱਜ ਰਹੇ ਹਨ। ਦੇਸ਼ ਦੇ ਹਿੱਤ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ। ਜਥੇਬੰਦੀ ਦੇ ਵਰਕਰ ਭ੍ਰਿਸ਼ਟਾਚਾਰ ਵਿਰੁੱਧ ਲੜ ਰਹੇ ਹਨ ਅਤੇ ਅੱਗੇ ਵੀ ਲੜਦੇ ਰਹਿਣਗੇ।

LEAVE A REPLY

Please enter your comment!
Please enter your name here