ਭਾਸ਼ਾ ਵਿਭਾਗ ਦਫ਼ਤਰ ਵਲੋਂ ਕਰਵਾਏ ਗਏ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੀਆਂ ਹਦਾਇਤਾਂ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਡਾ. ਵੀਰਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਦੀ ਅਗਵਾਈ ਵਿਚ ਵਿਦਿਆਰਥੀਆਂ ਵਿਚ ਸਿਰਜਣਾਤਮਕ ਰੁਚੀਆਂ ਵਿਕਸਤ ਕਰਨ ਖਾਤਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਗੜ੍ਹ ਵਿਖੇ ਪੰਜਾਬੀ ਭਾਸ਼ਾ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੂੰ ਕਵਿਤਾ, ਕਹਾਣੀ ਅਤੇ ਲੇਖ ਲਿਖਣ ਲਈ ਮੌਕੇ ’ਤੇ ਹੀ ਵਿਸ਼ੇ ਦਿੱਤੇ ਗਏ ਜਦ ਕਿ ਕਵਿਤਾ ਗਾਇਨ ਮੁਕਾਬਲੇ ਵਿੱਚ ਵਿਦਿਆਰਥੀਆਂ ਨੂੰ ਕਾਵਿ ਰਚਨਾਵਾਂ ਵਾਲੇ ਕਵੀਆਂ ਦੇ ਨਾਂ ਪਹਿਲਾਂ ਹੀ ਦਿੱਤੇ ਜਾ ਚੁੱਕੇ ਸਨ। ਇਸ ਮੁਕਾਬਲੇ ਦੇ ਅਗਾਜ਼ ਤੋਂ ਪਹਿਲਾਂ ਡਾ. ਜਸਵੰਤ ਰਾਏ ਨੇ ਆਏ ਹੋਏ ਸਾਰੇ ਪ੍ਰਤੀਯੋਗੀਆਂ ਅਤੇ ਅਧਿਆਪਕਾਂ ਲਈ ਜੀ ਆਇਆਂ ਸ਼ਬਦ ਆਖੇ। ਉਪਰੰਤ ਭਾਸ਼ਾ ਵਿਭਾਗ ਦੇ ਕੰਮਾਂ, ਪ੍ਰਕਾਸ਼ਨਾਵਾਂ ਬਾਰੇ ਗੱਲ ਸਾਂਝੀ ਕਰਦਿਆਂ ਵਿਭਾਗ ਵਲੋਂ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਤਰੱਦਦ ਬਾਰੇ ਦੱਸਿਆ।

Advertisements

ਸਭ ਤੋਂ ਔਖੀ ਚਾਰ ਘੰਟੇ ਤੱਕ ਚੱਲੀ ਵਿਧਾ ਕਵਿਤਾ ਗਾਇਨ ਮੁਕਾਬਲੇ ਵਿੱਚ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਨਿਪੁੰਨ ਟੋਡਲਰ ਹੋਮ ਸਕੂਲ, ਦੂਜਾ ਸਥਾਨ ਕਵਿਤਾਪਾਲ ਸਰਕਾਰੀ ਰੇਲਵੇ ਮੰਡੀ ਸਕੂਲ, ਤੀਜਾ ਸਥਾਨ ਜਸਮਨਪ੍ਰੀਤ ਕੌਰ ਹਾਈ ਸਕੂਲ਼ ਬਹਾਦਰਪੁਰ ਬਾਹੀਆਂ, ਇਵੇਂ ਕਵਿਤਾ ਲਿਖਣ ਮੁਕਾਬਲੇ ’ਚ ਕ੍ਰਮਵਾਰ ਹਰਲੀਨ ਕੌਰ ਜੀ.ਐਮ.ਏ. ਪਬਲਿਕ ਸਕੂਲ ਸਿੰਗੜੀਵਾਲਾ, ਬੰਸ਼ਿਕਾ ਸਰਕਾਰੀ ਸੈਕੰਡਰੀ ਸਕੂਲ ਤਲਵਾੜਾ, ਏਕਾਂਕਸ਼ਾ ਸਰਕਾਰੀ ਸਕੂਲ ਰੇਲਵੇ ਮੰਡੀ, ਕਹਾਣੀ ਲਿਖਣ ਮੁਕਾਬਲੇ ਵਿੱਚ ਨੈਨਸੀ ਸਰਕਾਰੀ ਸੈਕੰਡਰੀ ਸਕੂਲ ਬੋੜਾ, ਅੰਸ਼ਿਕਾ ਵਿਦਿਆ ਮੰਦਰ ਮਾਡਲ ਸਕੂਲ, ਤਰੁਣਪ੍ਰੀਤ ਕੌਰ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ, ਲੇਖ ਲਿਖਣ ਮੁਕਾਬਲੇ ਵਿੱਚ ਹਰਸ਼ਿਤਾ ਸ਼ਰਮਾ ਵਿਦਿਆ ਮੰਦਰ ਸਕੂਲ, ਨਵਦੀਪ ਸਰਕਾਰੀ ਸੈਕੰਡਰੀ ਸਕੂਲ ਲਾਂਬੜਾ, ਦੀਆ ਸਰਕਾਰੀ ਸਕੂਲ ਰੇਲਵੇ ਮੰਡੀ ਨੇ ਪ੍ਰਾਪਤ ਕੀਤਾ।

ਜੇਤੂ ਵਿਦਿਆਰਥੀਆਂ ਨੂੰ ਹਰ ਵਿਧਾ ਵਿੱਚ ਪਹਿਲਾ, ਦੂਜਾ, ਤੀਜਾ ਸਥਾਨ ਨੂੰ 1000/-, 750/-, 500/- ਰੁਪਏ ਦੀਆਂ ਭਾਸ਼ਾ ਵਿਭਾਗ ਦੀਆਂ ਦੁਰਲੱਭ ਪ੍ਰਕਾਸ਼ਨਾਵਾਂ ਦੇ ਸੈੱਟ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ’ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਰਾਜਨ ਅਰੋੜਾ ਨੇ ਕਿਹਾ ਕਿ ਭਾਸ਼ਾ ਵਿਭਾਗ ਵਲੋਂ ਕਰਵਾਏ ਜਾਂਦੇ ਇਹ ਮੁਕਾਬਲੇ ਵਿਦਿਆਰਥੀਆਂ ਦੀ ਮੌਲਿਕਤਾ ਨੂੰ ਨਿਖਾਰਨ ਵਿੱਚ ਕਮਾਲ ਦਾ ਵਾਧਾ ਕਰਦੇ ਹਨ। ਇਹ ਮੁਕਾਬਲੇ ਸਾਡੇ ਸਕੂਲ ਵਿੱਚ ਹੋਣੇ ਹੋਰ ਵੀ ਮਾਣ ਵਾਲੀ ਗੱਲ ਹੈ। ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਭੂਮਿਕਾ ਪ੍ਰੋ. ਹਰਜਿੰਦਰ ਅਮਨ ਸਰਕਾਰੀ ਕਾਲਜ ਹੁਸ਼ਿਆਰਪੁਰ, ਡਾ. ਸ਼ਮਸ਼ੇਰ ਮੋਹੀ ਅਤੇ ਲੈਕਚਰਾਰ ਨਰਿੰਦਰ ਕੁਮਾਰ ਨੇ ਬਾਖੂਬੀ ਨਿਭਾਈ। ਭਾਸ਼ਾ ਵਿਭਾਗ ਵਲੋਂ ਸਕੂਲ ਮੁਖੀ, ਜੱਜ ਸਹਿਬਾਨ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਅਤੇ ਟਾਈਮ ਕੀਪਰ ਦੀ ਸੇਵਾ ਜਸਵੀਰ ਸਿੰਘ ਅਤੇ ਲੈਕ. ਪੂਰਨ ਸਿੰਘ ਨੇ ਨਿਭਾਈ। ਇਸ ਮੌਕੇ ਜੁਗਲ ਕਿਸ਼ੋਰ, ਪਵਨ ਕੁਮਾਰ, ਸੁਰਿੰਦਰ ਪਾਲ, ਵਰਿੰਦਰ ਨਿਮਾਣਾ, ਗੁਰਪ੍ਰੀਤ ਸਿੰਘ, ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here