ਆਸਟ੍ਰੇਲੀਆ ਅਦਾਲਤ ਨੇ ਪ੍ਰੇਮਿਕਾ ਨੂੰ ਦਫਨਾਉਣ ਦੇ ਮਾਮਲੇ ਵਿੱਚ ਪੰਜਾਬੀ ਨੌਜਵਾਨ ਨੂੰ 22 ਸਾਲ ਦੀ ਸੁਣਾਈ ਸਜ਼ਾ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਚੰਡੀਗੜ੍ਹ ਸਮਰਾਲਾ ਸਬ-ਡਵੀਜ਼ਨ ਦੇ ਪਿੰਡ ਬਲਾਲਾ ਦੇ ਇੱਕ ਨੌਜਵਾਨ ਜਿਸਦੀ ਪਹਿਚਾਣ ਤਰਿਕਜੋਤ ਸਿੰਘ ਵਜੋਂ ਹੋਈ ਹੈ। ਤਾਰਿਕਜੋਤ 2016 ਵਿੱਚ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਸੈਟਲ ਹੋ ਗਿਆ ਸੀ। ਉੱਥੇ ਉਸਦੀ ਮੁਲਾਕਾਤ ਭਾਰਤੀ ਮੂਲ ਦੀ ਜੈਸਮੀਨ ਕੌਰ ਨਾਲ ਹੋਈ।

Advertisements

ਅਚਾਨਕ ਉਨ੍ਹਾਂ ਦਾ ਕਿਸੇ ਗੱਲ ਤੋ ਲੈ ਕੇ ਬੇ੍ਰਕਅੱਪ ਹੋ ਗਿਆ, ਜਿਸਤੋ ਬਾਅਦ ਤਾਰਿਕਜੋਤ ਬ੍ਰੇਕਅੱਪ ਬਰਦਾਸ਼ਤ ਨਹੀ ਕਰ ਸਕਿਆ ਅਤੇ ਉਸਨੇ 5 ਮਾਰਚ 2021 ਨੂੰ ਆਪਣੀ ਸਾਬਕਾ ਪ੍ਰੇਮਿਕਾ ਜੈਸਮੀਨ ਕੌਰ ਨੂੰ ਅਗਵਾ ਕਰਕੇ ਕਾਰ ਦੀ ਡਿੱਗੀ ਵਿੱਚ ਪਾ ਕੇ ਕਰੀਬ 650 ਕਿਲੋਮੀਟਰ ਦੂਰ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿੱਚ ਜੈਸਮੀਨ ਦਾ ਗਲਾ ਵੱਢ ਕੇ ਕਬਰ ਵਿੱਚ ਦਫ਼ਨਾ ਦਿੱਤਾ।

ਮੀਡੀਆ ਰਿਪੋਰਟ ਮੁਤਾਬਕ ਸਰਕਾਰੀ ਵਕੀਲ ਕਾਰਮੇਨ ਮੈਟੀਓ ਨੇ ਅਦਾਲਤ ਨੂੰ ਦੱਸਿਆ ਕਿ ਜੈਸਮੀਨ ਦੀ ਮੌਤ ਬਹੁਤ ਦਰਦਨਾਕ ਸੀ, ਤਾਰਿਕਜੋਤ ਨੇ ਕਤਲ ਦਾ ਜੁਰਮ ਕਬੂਲ ਕਰ ਲਿਆ ਸੀ ਦੱਖਣੀ ਆਸਟਰੇਲੀਆ ਦੀ ਸੁਪਰੀਮ ਕੋਰਟ ਦੇ ਜਸਟਿਮ ਐਡਮ ਕਿੰਬਰ ਨੇ ਜੈਸਮੀਨ ਦੇ ਕਤਲ ਦੇ ਦੋਸ਼ ਵਿੱਚ 22 ਸਾਲ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਤਾਰਿਕਜੋਤ ਸਿੰਘ 2044 ਵਿੱਚ ਪਹਿਲੀ ਪੈਰੋਲ ਲਈ ਯੋਗ ਹੋ ਜਾਵੇਗਾ ਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਉਸਨੂੰ ਦੇਸ਼ ਛੱਡਣਾ ਪਵੇਗਾ।

LEAVE A REPLY

Please enter your comment!
Please enter your name here