ਦਿੱਲੀ ਏਅਰਪੋਰਟ ਤੋਂ ਕੇਐੱਲਐੱਫ ਦੇ ਸਮੱਰਥਕ ਹਰਜੀਤ ਸਿੰਘ ਗ੍ਰਿਫ਼ਤਾਰ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਸਪੇਨ ਆਧਾਰਿਤ ਖਾਲਿਸਤਾਨੀ ਲਿਬਰੇਸ਼ਨ ਫੋਰਸ (ਕੇਐੱਲਐੱਫ) ਦੇ ਗੈਂਗਸਟਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲੁਧਿਆਣਾ ਦੇ ਖੰਨਾ ਤੋਂ ਅੱਤਵਾਦੀ ਦੇ ਇੱਕ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦਿੱਲੀ ਏਅਰਪੋਰਟ ਤੋਂ ਫੜੇ ਅੱਤਵਾਦੀ ਦੀ ਪਹਿਚਾਣ ਸਪੇਨ ਵਾਸੀ ਹਰਜੀਤ ਸਿੰਘ ਵਜੋਂ ਹੋਈ ਹੈ। ਹਰਜੀਤ ਦੇ ਸਾਥੀ ਖੰਨਾ ਵਾਸੀ ਅਮਰਿੰਦਰ ਸਿੰਘ ਉਰਫ ਬੰਟੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ।

Advertisements

ਬੀਤੇ ਦਿਨੀਂ ਪੁਲਿਸ ਵੱਲੋਂ ਫੜੇ ਗਏ ਕੇਐੱਲਐੱਫ ਅੱਤਵਾਦੀਆਂ ਤੋਂ ਸਮਰਥਨ ਪ੍ਰਾਪਤ 5 ਮੈਂਬਰ ਦੇ ਗਿਰੋਹ ਦੀ ਗ੍ਰਿਫ਼ਤਾਰੀ ਤੋਂ ਹਰਜੀਤ ਸਿੰਘ ਦੀ ਇਨਪੁੱਟ ਪੁਲਿਸ ਨੂੰ ਮਿਲੀ। ਹਰਜੀਤ ਸਿੰਘ ਲਗਭਗ ਇੱਕ ਮਹੀਨੇ ਪਹਿਲਾਂ ਭਾਰਤ ਆਇਆ ਸੀ। ਪੰਜਾਬ ਪੁਲਿਸ ਕੋਲ ਉਸ ਦੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਮਿਲੀ ਸੀ ਅਤੇ ਖਬਰ ਮਿਲੀ ਸੀ ਕਿ ਮੁਲਜ਼ਮ ਟਾਰਗੈੱਟ ਕਿਲਿੰਗ ਦੀ ਪਲਾਨਿੰਗ ਵਿੱਚ ਹੈ। ਪੁਲਿਸ ਨੇ ਦੋਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਸੀ।

LEAVE A REPLY

Please enter your comment!
Please enter your name here