ਆਪ ਸਰਕਾਰ ਪੱਤਰਕਾਰ ਭਾਈਚਾਰੇ ਨੂੰ ਬਣਦਾ ਮਾਣ ਸਤਿਕਾਰ ਤੇ ਸੁਰੱਖਿਆ ਪ੍ਰਦਾਨ ਕਰੇ: ਮਾਨ/ਸੰਗੋਜਲਾ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ, ਤਰਲੋਚਨ ਸਿੰਘ ਚਾਹਲ ਮੁੱਖ ਸਲਾਹਕਾਰ ਪੰਜਾਬ ਨੇ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਨੇ ਸਾਂਝੇ ਤੌਰ ਤੇ ਕਿਹਾ ਕਿ ਆਪ ਸਰਕਾਰ ਪੱਤਰਕਾਰ ਸਾਥੀਆਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆ ਸਹੂਲਤਾਂ ਪ੍ਰਦਾਨ ਕਰੇ ਯੈਲੋ ਕਾਰਡ ਤੇ ਪੰਜ ਲੱਖ ਰੁਪਏ ਦੀ ਮੈਡੀਕਲ ਸਹੂਲਤ ਨੂੰ ਵਧਾ ਕੇ 10 ਲੱਖ ਰੁਪਏ ਤੇ ਮੈਡੀਕਲ ਸਹੂਲਤ ਪੰਜ ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਜਾਵੇ।

Advertisements

ਬੱਸ ਸਫ਼ਰ, ਰੇਲ ਸਫ਼ਰ ਏ ਸੀ ਫ੍ਰਰੀ ਕੀਤਾ ਜਾਵੇ ਉਕਤ ਆਗੂਆਂ ਨੇ ਕਿਹਾ ਕਿ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੀ ਮੈਂਬਰਸ਼ਿਪ ਸ਼ੁਰੂ ਹੋ ਜਿਸ ਤੇ ਜ਼ਿਲ੍ਹਾ ਪੱਧਰ ,ਜੋਨ ਪੱਧਰ ਤੱਕ ਯੂਨਿਟ ਸਥਾਪਿਤ ਕੀਤੇ ਜਾ ਰਹੇ ਹਨ ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਵੱਧ ਤੋਂ ਵੱਧ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਨਾਲ ਜੁੜਨ ਦੀ ਅਪੀਲ ਕੀਤੀ ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਤੇ ਉਨ੍ਹਾਂ ਦੀ ਸਮੁੱਚੀ ਟੀਮ  ਪੱਤਰਕਾਰ  ਭਾਈਚਾਰੇ ਲਈ 24 ਘੰਟੇ ਸੇਵਾ ਵਿੱਚ ਹਾਜ਼ਰ ਹੈ। ਕਿਸੇ ਵੀ ਪੱਤਰਕਾਰ ਸਾਥੀ ਨੂੰ ਕੋਈ ਵੀ ਤੰਗੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਕਿਸੇ ਵੀ ਪੱਤਰਕਾਰ ਸਾਥੀ ਨੂੰ ਕੋਈ ਨੂੰ ਕੋਈ ਵੀ ਪ੍ਰੇਸ਼ਾਨੀ ਹੈ ਤਾਂ ਉਹ ਪ੍ਰੈਸ ਕਲੱਬ ਨਾਲ਼ ਸਪੰਰਕ ਕਰ ਸਕਦਾ ਹੈ ਕਰੇ। ਜਰਨਲਿਸਟ ਪ੍ਰੈਸ ਕਲੱਬ ਉਸ ਸਾਥੀ ਦੀ ਪੂਰੀ ਮਦਦ ਕਰੇਂਗੀ।

ਮਨਜੀਤ ਮਾਨ ਸੂਬਾ ਪ੍ਰਧਾਨ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ, ਯੂਨਿਟ ਪ੍ਰਧਾਨ , ਜਨਰਲ ਸਕੱਤਰ, ਚੇਅਰਮੈਨ ਤੇ ਹੋਰ ਦਰਜ਼ਾ ਬਾ ਦਰਜ਼ਾ ਸਤਿਕਾਰ ਯੋਗ ਸਾਥੀ ਹਨ। ਉਨ੍ਹਾਂ ਨਾਲ਼ ਸਪੰਰਕ ਕਰ ਸਕਦੇ ਹੋ।ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਵੀ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਇਕ ਇਹੋ ਜਿਹੀ ਸੰਸਥਾ ਹੈ। ਪੱਤਰਕਾਰ ਭਾਈਚਾਰੇ ਲਈ 24 ਘੰਟੇ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ। ਮਨਜੀਤ ਮਾਨ ਸੂਬਾ ਪ੍ਰਧਾਨ ਨਾਲ਼ ਸਲਾਹ ਮਸ਼ਵਰਾ ਕਰਕੇ ਬਹੁਤ ਜਲਦ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਰੱਖੀ ਜਾਵੇਗੀ।ਜਿਸ ਵਿੱਚ  ਸਾਰੇ ਯੂਨਿਟ ਪ੍ਰਧਾਨ ਜਨਰਲ ਸਕੱਤਰ, ਚੇਅਰਮੈਨ ਸਾਹਿਬਾਨ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ। ਕੋਸ਼ਿਸ਼ ਕੀਤੀ ਜਾਵੇਗੀ ਪੱਤਰਕਾਰ ਭਾਈਚਾਰੇ ਦੀਆਂ ਮੁਸਕਲਾਂ ਸੁਣ ਕੇ ਜਲਦ ਨਿਪਟਾਰਾ ਕਰਵਾਇਆ ਜਾਵੇਗਾ।

LEAVE A REPLY

Please enter your comment!
Please enter your name here