ਕੌਮੀ ਪ੍ਰਧਾਨ ਸਰਬਜੀਤ ਨਿੱਝਰ ਵਿਸ਼ੇਸ਼ ਤੌਰ ਤੇ ਮਨਵੀਰ ਵਡਾਲਾ ਦੇ ਗ੍ਰਹਿ ਵਿਖੇ ਪਹੁੰਚੇ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਬਹੁਤ ਹੀ ਮਿਹਨਤੀ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ: ਸਰਬਜੀਤ ਸਿੰਘ ਨਿੱਝਰ, ਵਿਸ਼ੇਸ਼ ਤੌਰ ਤੇ ਸ: ਮਨਵੀਰ ਸਿੰਘ ਵਡਾਲਾ ਜਿਲਾ ਯੂਥ ਪ੍ਰਧਾਨ ਅਕਾਲੀ ਦਲ ਕਪੂਰਥਲਾ ਦੇ ਗ੍ਰਹਿ ਵਿਖੇ ਪਹੁੰਚੇ। ਜਿਥੇ ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਦੇ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ, ਜੱਥੇਦਾਰ ਜਗੀਰ ਵਡਾਲਾ ਸਾਬਕਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਲਕਾ ਕਪੂਰਥਲੇ ਦੀ ਸੀਨੀਅਰ ਲੀਡਰਸ਼ਿਪ ਅਤੇ ਯੂਥ ਅਕਾਲੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਵਲੋਂ ਉਹਨਾਂ ਦਾ ਸਵਾਗਤ ਕਰਦਿਆਂ ਐਡਵੋਕੇਟ ਪਰਮਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਉਹਨਾਂ ਨੂੰ ਪਹਿਲੀ ਵਾਰ ਕਪੂਰਥਲਾ ਵਿਖੇ ਪਹੁੰਚਣ ਤੇ ਜੀ ਆਇਆਂ ਕਿਹਾ ਓਥੇ ਜੱਥੇਦਾਰ ਜਗੀਰ ਸਿੰਘ ਵਡਾਲਾ ਨੇ ਯੂਥ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਵੱਡਮੁੱਲੇ ਸੁਝਾਅ ਦਿਤੇ।

Advertisements

ਇਸ ਸਮੇਂ ਸ:ਬਖਸ਼ੀਸ਼ ਸਿੰਘ ਧੰਮ, ਸ: ਜਰਨੈਲ ਸਿੰਘ ਬਾਜਵਾ ( ਦੋਨੋਂ ਸਰਕਲ ਪ੍ਰਧਾਨ), ਸ: ਸੁਖਵਿੰਦਰ ਸਿੰਘ ਨਵਾਂ ਪਿੰਡ, ਸ: ਸਰਦੂਲ ਸਿੰਘ ਸਿਆਲ, ਸ: ਤਨਵੀਰ ਸਿੰਘ ਫਿਆਲੀ ਯੂਥ ਅਕਾਲੀ ਅਕਾਲੀ,ਸ: ਗੁਰਪ੍ਰੀਤ ਸਿੰਘ ਵਡਾਲਾ  ਸ਼ਹਿਰੀ ਸਰਕਲ ਪ੍ਰਧਾਨ ਯੂਥ ਅਕਾਲੀ ਦਲ, ਕੋਮਲ ਸਹੋਤਾ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ, ਦੀਪਕ ਕੁਮਾਰ ਬੌਬੀ, ਸ: ਪਾਲ ਸਿੰਘ ਫਿਆਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਆਖਿਰ ਵਿੱਚ ਐਡਵੋਕੇਟ ਪਰਮਜੀਤ ਸਿੰਘ ਨੇ ਸ: ਮਨਵੀਰ ਸਿੰਘ ਵਡਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇੱਕ ਬਹੁਤ ਹੀ ਮਿਹਨਤੀ ਅਤੇ ਅਗਾਂਹ ਵਧੂ ਸੋਚ ਵਾਲੇ ਹਨ ਅਤੇ ਉਹਨਾਂ ਨੂੰ ਤਕੜੇ ਹੋਕੇ ਜਿਲੇ ਅੰਦਰ ਯੂਥ ਅਕਾਲੀ ਦਲ ਨੂੰ ਮਜਬੂਰ ਕਰਨ ਲਈ ਹੋਰ ਵੀ ਵਧ ਕੰਮ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here