
ਬਟਾਲਾ (ਦ ਸਟੈਲਰ ਨਿਊਜ਼),ਪਲਕ। ਬਟਾਲਾ ਦੇ ਪਿੰਡ ਮੀਕਾ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਦੋਹਰੇ ਕਤਲਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬਟਾਲਾ ਦੇ ਪਿੰਡ ਮੀਕਾ ਵਿਖੇ ਪਤੀ-ਪਤਨੀ ਦਾ ਭੇਦਭਰੇ ਹਾਲਾਤਾਂ ਵਿੱਚ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਹਿਚਾਣ ਲਸ਼ਕਰ ਸਿੰਘ ਅਤੇ ਪਤਨੀ ਅਮਰੀਕ ਸਿੰਘ ਵਜੋਂ ਹੋਈ ਹੈ। ਮ੍ਰਿਤਕਾਂ ਦਾ ਪੁੱਤਰ ਮਨਪ੍ਰੀਤ ਸਿੰਘ ਦੁਬਈ ਰਹਿੰਦਾ ਹੈ।

ਉਸ ਵੱਲੋਂ ਆਪਣੇ ਗੁਆਂਢੀਆਂ ਨੂੰ ਫੋਨ ਕਰਕੇ ਕਿਹਾ ਕਿ ਉਸ ਦੇ ਪਿਤਾ ਉਸਦਾ ਫੋਨ ਨਹੀਂ ਚੁੱਕ ਰਹੇ ਹਨ। ਜਦੋਂ ਗੁਆਂਢੀਆਂ ਨੇ ਘਰ ਜਾ ਕੇ ਵੇਖਿਆ ਤਾਂ ਗੇਟ ਬਾਹਰੋਂ ਬੰਦ ਸੀ। ਜਿਸ ਤੋਂ ਬਾਅਦ ਅੰਦਰ ਜਾ ਕੇ ਵੇਖਿਆ ਤਾਂ ਦੋਹਾਂ ਦੀ ਲਾਸ਼ਾਂ ਕਮਰੇ ਵਿੱਚ ਪਈਆਂ ਸਨ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।












