ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਚੌਕਸੀ ਵਧਾਈ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। 15 ਅਗਸਤ ਦੇ ਮੱਦੇ ਨਜ਼ਰ ਸ਼ਹਿਰ ਕਪੂਰਥਲਾ ਵਿਚ ਐਸ ਐਸ ਪੀ ਰਾਜ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ ਐਸ ਪੀ ਹਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਐਸ ਐਚ ਓ ਥਾਣਾ ਸਿਟੀ ਪਲਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਟ੍ਰੈਫਿਕ ਅਤੇ ਪੀ ਸੀ ਆਰ ਇੰਚਾਰਜ ਵਲੋਂ ਭਾਰੀ ਮਾਤਰਾ ਵਿਚ ਪੁਲਿਸ ਫੋਰਸ ਸ਼ਹਿਰ ਵਿਚ ਤੈਨਾਤ ਕੀਤੀ ਗਈ ਹੈ। ਡੀ ਐਸ ਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ 15 ਅਗਸਤ ਦੇ ਕਾਰਨ ਸ਼ਹਿਰ ਦਾ ਲਾਅ ਐਂਡ ਆਡਰ ਦੀ ਹਾਲਤ ਖ਼ਰਾਬ ਨਾ ਹੋ ਸਕੇ। ਜਿਸ ਕਰਕੇ ਇਹ ਨਾਕਾ ਬੰਦੀ ਕੀਤੀ ਗਈ ਹੈ ਅਤੇ ਸ਼ਹਿਰ ਵਿਚ 100 ਤੋਂ ਵੱਧ ਪੁਲਿਸ ਕਰਮਚਾਰੀ ਤੈਂਨਾਤ ਕੀਤੇ ਗਏ ਹਨ।

Advertisements

ਇਸ ਦੇ ਨਾਲ ਨਾਲ ਹੀ ਸਾਰੇ ਮੋਟਰ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਅਦੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ ਚਾਲਾਨ ਕੀਤੇ ਜਾ ਰਹੇ ਹਨ ਅਤੇ ਸ਼ੱਕੀ ਪਾਏ ਜਾਣ ਵਾਲੇ ਲੋਕਾਂ ਨੂੰ ਰਾਊਂਡ ਅਪ ਕੀਤਾ ਜਾ ਰਿਹਾ ਹੈ। ਤਾਕੀ ਸ਼ਹਿਰ ਦੇ ਵਿਚ ਅਮਨ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਡੀ ਐਸ ਪੀ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਂਤੀ ਬਣਾਏ ਰੱਖਣ ਅਤੇ ਕਿਸੇ ਚੀਜ ਤੋਂ ਡਰਨ ਦੀ ਲੋੜ ਨਹੀਂ ਹੈ ਪੁਲਿਸ ਲੋਕਾਂ ਦੇ ਨਾਲ ਪੁਰਾ ਸਹਿਯੋਗ ਕਰ ਰਹੀ ਹੈ। 

LEAVE A REPLY

Please enter your comment!
Please enter your name here