ਤਰਨਤਾਰਨ ਵਿੱਚ ਅਣਪਛਾਤੇ ਕਾਰ ਸਵਾਰਾਂ ਨੇ 3 ਸਾਲ ਦੇ ਬੱਚੇ ਨੂੰ ਕੀਤਾ ਅਗਵਾ, ਭਾਲ ਜਾਰੀ

ਤਰਨਤਾਰਨ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਤਰਨਤਾਰਨ ਵਿੱਚ ਅਣਪਛਾਤੇ ਕਾਰ ਸਵਾਰਾਂ ਵੱਲੋ 3 ਸਾਲਾਂ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Advertisements

ਜਾਣਕਾਰੀ ਮੁਤਾਬਕ, ਦੱਸਿਆ ਜਾ ਰਿਹਾ ਹੈ ਕਿ ਗੁਰਸੇਵਕ ਸਿੰਘ ਅਤੇ ਉਸਦਾ ਪਿਤਾ ਅੰਗਰੇਜ਼ ਸਿੰਘ ਆਪਣੇ ਮੋਟਰਸਾਈਕਲ ਤੇ ਪਿੰਡ ਰੇਸੀਆਣਾ ਤੋਂ ਗੁਰਦੁਆਰਾ ਸੇਵਕਪੁਰੀ ਸਾਹਿਬ ਮੱਥਾ ਟੇਕਣ ਲਈ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਕਾਰ ਵਿੱਚ ਸਵਾਰ ਕੁੱਝ ਵਿਅਕਤੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ।

ਉਨ੍ਹਾਂ ਨੇ ਦੋਵੇ ਪਿਉ ਪੁੱਤ ਨੂੰ ਘੇਰ ਲਿਆ ਅਤੇ ਮੋਬਾਇਲ ਤੇ ਪੈਸੇ ਖੋਹੇ ਫਿਰ ਬੱਚੇ ਨੂੰ ਅਗਵਾ ਕਰ ਲਿਆ।ਜ਼ਿਲੇ੍ਹ ਦੀ ਪੁਲਸ ਨੇ ਮੁਲਜ਼ਮ ਦੀ ਭਾਂਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here