
ਚੰਡੀਗੜ੍ਹ (ਦ ਸਟੈਲਰ ਨਿਊਜ਼),ਰਿਪੋਰਟ ਪੰਕਜ। ਚੰਡੀਗੜ ਤੋ ਪੰਜਾਬ ਪੁਲਸ ਦੇ ਆਬਕਾਰੀ ਅਤੇ ਕਰ ਵਿਭਾਗ ਵਿੱਚ ਕੰਮ ਕਰਦੇ ਐਡੀਸ਼ਨਲ ਇੰਸਪੈਕਟਰ ਜਨਰਲ ਏ.ਆਈ.ਜੀ ਜਿਹਨਾਂ ਦੀ ਪਹਿਚਾਣ ਗੁਰਜੋਤ ਸਿੰਘ ਕਲੇਰ ਵਜੋ ਹੋਈ ਹੈ ਉਹਨਾਂ ਨੇ 76ਵੇਂ ਸੁਤੰਤਰਤਾ ਦਿਵਸ ਤੋ ਪਹਿਲਾਂ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ 5642 ਮੀਟਰ ਨੂੰ ਫਤਿਹ ਕਰਕੇ ਰਿਕਾਰਡ ਕਾਇਮ ਕੀਤਾ ਹੈ।

ਕਲੇਰ ਪੰਜਾਬ ਪੁਲਸ ਦੇ ਪਹਿਲੇ ਅਧਿਕਾਰੀ ਹਨ ਜਿਨ੍ਹਾਂ ਨੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਤੇ ਚੜ੍ਹ ਕੇ ਤਿਰੰਗਾ ਅਤੇ ਪੁਲਸ ਦਾ ਝੰਡਾ ਲਹਿਰਾਇਆ। ਕਲੇਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਖਰ ਦਾ ਤਾਪਮਨ ਮਾਈਨਸ 10 ਤੋ 15 ਡਿਗਰੀ ਦੇ ਵਿਚਕਾਰ ਰਹਿੰਦਾ ਹੈ ਅਤੇ ਆਕਸੀਜਨ ਦੀ ਵੀ ਕਾਫੀ ਕਮੀ ਹੁੰਦੀ ਹੈ। ਉਹ ਆਪਣੇ ਨਾਲ ਆਕਸੀਜਨ ਸਿੰਲਡਰ ਲੈ ਗਿਆ ਸੀ।
ਰਸਤੇ ਵਿੱਚ ਖਰਾਬ ਮੌਸਮ ਅਤੇ ਤੂਫਾਨ ਦੇ ਬਾਵਜੂਦ ਵੀ ਉਹ ਵਾਹਿਗੁਰੂ ਦਾ ਨਾਮ ਜਪਦੇ ਹੋਏ ਟੀਚੇ ਵੱਲ ਵਧਦੇ ਰਹੇ ਅਤੇ ਅੰਤ ਉਸਨੇ ਆਪਣੀ ਮੰਜ਼ਿਲ ਹਾਸਲ ਕਰ ਲਈ। ਕਲੇਰ ਨੇ ਸਿਖਰ ਨੂੰ ਫਤਿਹ ਕਰਨ ਤੋਂ ਬਾਅਦ ਸਾਰਿਆਂ ਨੂੰ ਗਲੋਬਲ ਵਾਰਮਿੰਗ ਤੋਂ ਸੁਚੇਤ ਰਹਿਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਗਲੇਸ਼ੀਅਰਾਂ ਦੇ ਪਿਘਲਣ ਅਤੇ ਜੰਗਲੀ ਖੇਤਰ ਵਿੱਚ ਕਮੀ ਕਾਰਨ ਵਾਤਾਵਰਨ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।












