ਖ਼ਤਰਨਾਕ ਅਪਰਾਧਿਆਂ ਲਈ ਬਣੇਗੀ ਡਿਜ਼ੀਟਲ ਜੇਲ੍ਹ: ਮੁੱਖ ਮੰਤਰੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਲੁਧਿਆਣਾ ਵਿੱਚ ਡਿਜ਼ੀਟਲ ਜੇਲ੍ਹ ਬਣਾਈ ਜਾਵੇਗੀ। ਇਸ ਲਈ ਕੇਂਦਰ ਸਰਕਾਰ ਤੋਂ 100 ਕਰੋੜ ਰੁਪਇਆ ਮਨਜ਼ੂਰ ਕਰਵਾਇਆ ਹੈ। ਇਸ ਵਿੱਚ ਖ਼ਤਰਨਾਕ ਅਪਰਾਧਿਆਂ ਨੂੰ ਰੱਖਿਆ ਜਾਵੇਗਾ। ਭਗਵੰਤ ਮਾਨ ਸੰਗਰੂਰ ਪਹੁੰਚੇ ਹਨ, ਇੱਥੇ ਟ੍ਰੇਨਿੰਗ ਪੂਰੀ ਕਰ ਚੁੱਕੇ 200 ਤੋਂ ਵੱਧ ਜੇਲ੍ਹ ਵਾਰਡਨਾਂ ਦੀ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਮਾਨ ਨੇ ਕਿਹਾ ਕਿ ਲੁਧਿਆਣਾ ਵਿੱਚ ਡਿਜੀਟਲ ਜੇਲ੍ਹ ਬਣਾਈ ਜਾਵੇਗੀ।

Advertisements

ਇਸ ਲਈ ਕੇਂਦਰ ਸਰਕਾਰ ਤੋਂ 100 ਕਰੋੜ ਰੁਪਇਆ ਮਨਜੂਰ ਕਰਵਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਰਡ ਕੋਰ ਅਪਰਾਧੀਆਂ ਨੂੰ ਉੱਥੇ ਰੱਖਿਆ ਜਾਵੇਗਾ ਤੇ ਉਨ੍ਹਾਂ ਦੀ ਪੇਸ਼ੀ ਲਈ ਉਸੇ ਜੇਲ੍ਹ ਵਿੱਚ ਹੀ ਕੋਰਟ ਬਣਾਈ ਜਾਵੇਗੀ। ਇਸ ਜੇਲ੍ਹ ਵਿੱਚ ਜੱਜ ਸਾਹਿਬ ਜਾਣਗੇ ਤੇ ਅਪਰਾਧੀਆਂ ਦੇ ਪੇਸ਼ੀ ਇਸੇ ਡਿਜੀਟਲ ਜੇਲ੍ਹ ਵਿੱਚ ਬਣੀ ਕੋਰਟ ਵਿੱਚ ਹੋਵੇਗੀ। ਇਸ ਨਾਲ ਹਾਈ ਸਕਿਊਰਿਟੀ ਡਿਜੀਟਲ ਜੇਲ੍ਹ ਬਣਾਵਾਂਗੇ, ਜਿੱਥੇ ਗਰਾਉਂਡ ਫਲੋਰ ਤੇ ਕੋਰਟ ਹੋਏਗੀ।

LEAVE A REPLY

Please enter your comment!
Please enter your name here