ਜਲੰਧਰ ‘ਚ ਫਾਸਟ ਫੂਡ ਦੀ ਦੁਕਾਨ ਵਿੱਚ ਲੱਗੀ ਭਿਆਨਕ ਅੱਗ, ਸਾਮਾਨ ਹੋਇਆ ਸੜ ਕੇ ਸੁਆਹ

ਜਲੰਧਰ (ਦ ਸਟੈਲਰ ਨਿਊਜ਼),ਪਲਕ। ਜਲੰਧਰ ਅਧੀਨ ਪੈਂਦੇ ਭੋਗਪੁਰ ਵਿੱਚ ਜਲੰਧਰ-ਪਠਾਨਕੋਟ ਹਾਈਵੇਅ ਤੇ ਸਥਿਤ ਫਾਸਟ ਫੂਡ ਦੀ ਦੁਕਾਨ ਵਿੱਚ ਅੱਗ ਲੱਗ ਜਾਣ ਦੀ ਖਬਰ ਮਿਲੀ ਹੈ। ਅੱਗ ਲੱਗਨ ਕਾਰਨ ਦੁਕਾਨ ਵਿੱਚ ਪਿਆ ਫਰਨੀਚਰ, ਡੀਪ ਫ੍ਰੀਜ਼ਰ, ਖਾਣ-ਪੀਣ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਕ ਅੱਗ ਇੰਨੀ ਫੈਲ ਗਈ ਸੀ ਕਿ ਅੱਗ ਦੀਆਂ ਲੱਪਟਾਂ ਦੁਕਾਨ ਦੇ ਬਾਹਰ ਵੀ ਦਿਖਾਈ ਦੇ ਰਹੀਆਂ ਸਨ। ਦੁਕਾਨਦਾਰਾਂ ਨੇ ਵੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਅੱਗ ਤੇ ਕਾਬੂ ਨਹੀਂ ਪਾ ਸਕਿਆ।

Advertisements

ਸਥਾਨਕ ਲੋਕਾਂ ਨੇ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਅੱਗ ਲੱਗਣ ਦੇ ਕਾਰਨਾਂ ਦੀ ਹਲੇ ਪੁਸ਼ਟੀ ਨਹੀਂ ਹੋ ਸਕੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਫਾਸਟ ਫੂਡ ਦੀ ਦੁਕਾਨ ਅੰਦਰ ਪਏ ਇਲੈਕਟ੍ਰਾਨਿਕ ਸਾਮਾਨ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਹੋ ਸਕਦੀ ਹੈ। ਫਿਲਹਾਲ ਸਥਿਤੀ ਤੇ ਕਾਬੂ ਪਾ ਲਿਆ ਗਿਆ ਹੈ।

LEAVE A REPLY

Please enter your comment!
Please enter your name here