ਚੰਦਰਯਾਨ-3 ਨੇ ਚੰਦਰਮਾ ਦੇ ਆਖਰੀ ਔਰਬਿਟ ਵਿੱਚ ਸਫਲਤਾਪੂਰਵਕ ਕੀਤਾ ਪ੍ਰਵੇਸ਼, ਵਿਕਰਮ ਲੈਂਡਰ ਨੂੰ ਵੱਖ ਕਰਨ ਦੀ ਪ੍ਰਕਿਰਿਆ ਹੋਈ ਸ਼ੁਰੂ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਭਾਰਤ ਦੀ ਅਭਿਲਾਸ਼ੀ ਮਿਸ਼ਨ ਚੰਦਰਮਾ ਦੇ ਤਹਿਤ, ਚੰਦਰਯਾਨ-3 ਨੇ ਚੰਦਰਮਾ ਦੇ ਪੰਜਵੇ ਅਤੇ ਆਖਰੀ ਔਰਬਿਟ ਵਿੱਚ ਸਫਲਤਾਪੂਰਵਕ ਪ੍ਰਵੇਸ਼ ਕਰ ਲਿਆ ਹੈ ਅਤੇ ਹੁਣ ਲੈਂਡਰ ਵਿਕਰਮ ਨੂੰ ਵੱਖ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਇਸਰੋ ਨੇ ਕਿਹਾ ਕਿ 17 ਅਗਸਤ ਨੂੰ ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ ਤੋਂ ਲੈਂਡਰ ਮਾਡਿਊਲ ਨੂੰ ਵੱਖ ਕਰਨ ਦੀ ਯੋਜਨਾ ਹੈ। ਵੱਖ ਹੋਣ ਤੋਂ ਬਾਅਦ, ਲੈਂਡਰ ਨੂੰ ਇੱਕ ਔਰਬਿਟ ਵਿੱਚ ਰੱਖਣ ਲਈ ਇੱਕ ‘ਡੀਬੂਸਟ’ (ਧੀਮੀ ਪ੍ਰਕਿਰਿਆ) ਤੋਂ ਗੁਜਰਨ ਦੀ ਉਮੀਦ ਕੀਤੀ ਜਾਂਦੀ ਹੈ ਤਾਂ ਜੋ ਉਸ ਨੂੰ ਇੱਕ ਅਜਿਹੇ ਪੰਧ ਵਿੱਚ ਸਥਾਪਿਤ ਕੀਤਾ ਜਾ ਸਕੇ ਜਿੱਥੇ ਪੈਰੀਲਿਊਨ (ਚੰਨ ਦਾ ਸਭ ਤੋਂ ਨਜ਼ਦੀਕੀ ਬਿੰਦੂ) 30 ਕਿਲੋਮੀਟਰ ਹੈ ਅਤੇ ਐਪੋਲਿਊਨ ( ਚੰਨ ਦਾ ਸਭ ਤੋਂ ਦੂਰ ਦਾ ਬਿੰਦੂ) 30 ਕਿਲੋਮੀਟਰ ਹੈ।

Advertisements

ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਲੈਂਡਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੈਂਡਿੰਗ ਦਾ ਸਭ ਤੋਂ ਮਹੱਤਵਪੂਰਨ ਹਿੱਸਾ 30 ਕਿਲੋਮੀਟਰ ਦੀ ਉਚਾਈ ਤੋਂ ਲੈਂਡਰ ਦੇ ਵੇਗ ਨੂੰ ਅੰਤਿਮ ਲੈਂਡਿੰਗ ਤੱਕ ਲਿਆਉਣ ਦੀ ਪ੍ਰਕਿਰਿਆ ਹੈ। ਸਾਰੇ ਪੜਾਵਾਂ ਵਿੱਚ ਲੋੜੀਂਦੀ ਪ੍ਰਕਿਰਿਆ ਨੂੰ ਨਿਯੰਤਰਿਤ ਕਰਨ ਅਤੇ ਇੱਕ ਸਹੀ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰਨ ਵੱਖ-ਵੱਖ ਐਲਗੋਰਿਦਮ ਲਗਾਏ ਜਾਂਦੇ ਹਨ। ਜੇਕਰ ਲੈਂਡਰ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ ਤੇ ਸਾਫਟ ਲੈਂਡਿੰਗ ਕਰਦਾ ਹੈ ਤਾਂ ਇਹ ਭਾਰਤ ਲਈ ਵੱਡੀ ਸਫਲਤਾ ਹੋਵੇਗੀ।

LEAVE A REPLY

Please enter your comment!
Please enter your name here