ਹੜ੍ਹ ਦੇਖਣ ਗਏ ਬੱਚੇ ਤੇਜ਼ ਪਾਣੀ ਦੇ ਵਹਾਅ ਵਿੱਚ ਡੁੱਬੇ, ਮੌਤ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੁਰਦਾਸਪੁਰ ਦੇ ਇਲਾਕੇ ਪਿੰਡ ਧੀਰੋਵਾਲ ਵਿੱਚ ਬਰਸਾਤੀ ਨਾਲੇ ਵਿੱਚ ਡੁੱਬਣ ਨਾਲ ਕਾਰਨ ਦੋ ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀਐੱਸਪੀ ਸ਼੍ਰੀ ਹਰਗੋਬਿੰਦਪੁਰ ਰਾਜੇਸ਼ ਕੱਕੜ ਨੇ ਦੱਸਿਆ ਕਿ ਦਿਲਪ੍ਰੀਤ ਜਿਸਦੀ ਉਮਰ 13 ਸਾਲ ਅਤੇ ਜਸਕਰਨ ਜਿਸਦੀ ਉਮਰ 14 ਸਾਲ ਜਿਹਨਾਂ ਦੀ ਪਹਿਚਾਣ ਵਾਸੀ ਪਿੰਡ ਧੀਰੋਵਾਲ ਵਜੋ ਹੋਈ ਹੈ।

Advertisements

ਉਹ ਦੋਵੇ ਪਿੰਡ ਧੀਰੋਵਾਲ ਨੇੜੇ ਬਰਸਾਤੀ ਨਾਲੇ ਵਿੱਚ ਪਾਣੀ ਦੇਖਣ ਗਏ ਇਸ ਦੌਰਾਨ ਦੋਵਾਂ ਦਾ ਪੈਰ ਤਿਲਕ ਗਿਆ ਅਤੇ ਪਾਣੀ ਵਿੱਚ ਡਿੱਗ ਗਏ। ਰਾਤ ਨੂੰ ਹਨ੍ਹੇਰੇ ਕਾਰਨ ਬੱਚਿਆਂ ਨੂੰ ਲੱਭਣ ਦੀ ਸਮੱਸਿਆ ਆਈ ਸੀ ਪਰ ਸਵੇਰੇ ਬੱਚਿਆਂ ਦੀਆ ਲਾਸ਼ਾਂ ਬਰਾਮਦ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੀ ਮੌਤਾਂ ਦੇ ਕਾਰਨ ਪੂਰੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ।

LEAVE A REPLY

Please enter your comment!
Please enter your name here