ਚੰਦਰਯਾਨ-3 ਪਹੁੰਚਿਆ ਚੰਦਰਮਾ ਦੇ ਹੋਰ ਕਰੀਬ, ਹੁਣ 23 ਅਗਸਤ ਨੂੰ ਸਾਫਟ ਲੈਂਡਿੰਗ ਦੀ ਤਿਆਰੀ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਚੰਦਰਯਾਨ-3, ਜੋ ਚੰਦਰਮਾ ਦੀ ਸਤ੍ਹਾ ਤੇ ਉਤਰਨ ਦੀ ਤਿਆਰੀ ਕਰ ਰਿਹਾ ਹੈ, ਲਈ ਸ਼ੁੱਕਰਵਾਰ ਦਾ ਦਿਨ ਕਾਫੀ ਮਹੱਤਪੂਰਨ ਹੋਣ ਵਾਲਾ ਹੈ। ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ਇਸਰੋ ਦਾ ਕਹਿਣਾ ਹੈ ਕਿ ਵੱਖ ਹੋਣ ਦੀ ਪ੍ਰਕਿਰਿਆ ਤੋਂ ਬਾਅਦ ਹੁਣ ਲੈਂਡਰ ‘ਡੀਬੂਸਟ’ ਦੀ ਪ੍ਰਕਿਰਿਆ ਵਿੱਚੋਂ ਗੁਜ਼ਰੇਗਾ।

Advertisements

ਇਸ ਦੇ ਜ਼ਰੀਏ ਉਹ ਆਪਣੇ ਆਪ ਨੂੰ ਆਰਬਿਟ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ ਕਰੇਗਾ। ਖਾਸ ਗੱਲ ਹੈ ਕਿ ਇੱਥੋਂ ਚੰਦਰਮਾ ਦੇ ਦੱਖਣੀ ਧਰੁਵ ਖੇਤਰ ਵਿੱਚ ਉਤਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹੁਣ ਪੂਰੇ ਦੇਸ਼ ਦੀਆਂ ਨਜ਼ਰਾਂ 23 ਅਗਸਤ ਤੇ ਟਿਕੀਆਂ ਹੋਇਆ ਹਨ, ਜਦੋਂ ਲੋਕ ਚੰਦਰਯਾਨ ਦੇ ਚੰਦਰਮਾ ਤੇ ਉਤਰਦੇ ਨੂੰ ਦੇਖਣਗੇ।

LEAVE A REPLY

Please enter your comment!
Please enter your name here