ਲੁੱਟ ਖੋਹ ਦੀ ਘਟਨਾ ਦਾ ਡਰਾਮਾ ਕਰਨ ਵਾਲਾ 1 ਵਿਅਕਤੀ ਕਾਬੂ  

ਫਾਜਿ਼ਲਕਾ (ਦ ਸਟੈਲਰ ਨਿਊਜ਼) । ਫਾਜ਼ਿਲਕਾ ਪੁਲਿਸ ਨੇ ਲੁੱਟ ਦੀ ਵਾਰਦਾਤ ਦਾ ਡਰਾਮਾ ਕਰਨ ਵਾਲੇ ਨੂੰ ਕਾਬੂ ਕਰਕੇ ਇਕ ਵੱਡੇ ਕੇਸ਼ ਨੁੰ ਹੱਲ ਕਰ ਲਿਆ ਹੈ. ਜ਼ਿਲ੍ਹਾ ਪੁਲਿਸ ਮੁੱਖੀ ਮਨਜੀਤ ਸਿੰਘ ਢੇਸੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਚੱਕ ਕਾਲਾ ਸਿੰਘ ਵਾਲਾ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਨੇ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਇਆ ਕਿ ਉਸ ਪਾਸੇ 2 ਅਣਪਛਾਤੇ ਮੋਟਰ ਸਾਈਕਲ ਸਵਾਰਾ ਵਲੋ ਪਿਸਤੌਲ ਦੀ ਨੋਕ ਤੇ 22 ਲੱਖ 50 ਹਜਾਰ ਰੁਪਏ ਦੀ ਲੁੱਟ ਕੀਤੀ ਹੈ,ਇਹ ਪੈਸੇ ਉਸਨੇ ਆਪਣੇ ਤੇ ਆਪਣੀ ਪਤਨੀ ਦੇ ਐਚ.ਡੀ.ਐਫ.ਸੀ. ਬੈਂਕ ਜਲਾਲਾਬਾਦ ਵਿੱਚੋਂ ਨਿਕਲਵਾ ਕੇ ਆਪਣੇ ਘਰ ਰੱਖੇ ਹੋਏ ਸਨ ਅਤੇ 4 ਲੱਖ ਰੁਪਏ ਮਿਤੀ 18.8.2023 ਨੂੰ ਐਚ.ਡੀ.ਐਫ.ਸੀ. ਬੈਂਕ ਜਲਾਲਾਬਾਦ ਵਿੱਚੋ ਕਢਵਾ ਕੇ ਆਪਣੇ ਦੋਸਤ ਜੁਗਰਾਜ ਸਿੰਘ ਉੱਕਤ ਦੇ ਘਰ ਪਿੰਡ ਮੱਲਾ ਜਿਲਾ ਜਗਰਾਉ ਨੂੰ ਦੇਣ ਜਾ ਰਿਹਾ ਸੀ।

Advertisements

ਜਦ ਉਹ ਆਪਣੀ ਕਾਰ ਰਿੱਟਜ ਰੰਗ ਚਿੱਟਾ ਨੰਬਰੀ 4L-83W-3101 ਵਿੱਚ ਐਚ.ਪੀ.ਪੈਟਰੋਲ ਪੰਪ ਐਫ.ਐਫ.ਰੋਡ ਤੋ ਡੀਜ਼ਲ ਪੁਆ ਕੇ ਮੇਨ ਐਫ.ਐਫ.ਰੋਡ ਤੇ ਗੱਡੀ ਚੜਾਉਣ ਲੱਗਾ ਤਾ 2 ਨਾਮਲੂਮ ਵਿਅਕਤੀ ਮੋਟਰਸਾਈਕਲ ਸੀ.ਡੀ ਡੀਲਕਸ ਰੰਗ ਕਾਲਾ ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਆਪਣਾ ਮੋਟਰ ਸਾਈਕਲ ਉਸਦੀ ਕਾਰ ਦੇ ਅੱਗੇ ਲਗਾ ਕੇ ਕਾਰ ਨੂੰ ਰੋਕ ਦਿੱਤਾ ਅਤੇ ਮੋਟਰ ਸਾਈਕਲ ਚਾਲਕ ਨੇ ਉਸ ਤੇ ਆਪਣਾ ਪਿਸਤੌਲ ਤਾਣ ਦਿੱਤਾ ਅਤੇ ਮੋਟਰ ਸਾਈਕਲ ਦੋ ਪਿੱਛੇ ਬੈਠੇ ਵਿਅਕਤੀ ਨੇ ਕਾਰ ਦੀ ਕੰਡਕਟਰ ਸੀਟ ਤੇ ਰੱਖੇ 22,50,000/- ਰੁਪਏ ਵਾਲੀ ਕਿੱਟ ਲੁੱਟ ਕੇ ਮੋਕਾ ਤੋ ਫਰਾਰ ਹੋ ਗਏ। ਜਿਸ ਸਬੰਧੀ ਮੁਕਦਮਾ ਨੰਬਰ 49 ਮਿਤੀ 18.8.2023 ਅ/ਧ 398,392,34 ਭ.ਦ 25/54/59 ਅਸਲਾ ਐਕਟ ਥਾਣਾ ਅਮੀਰ ਖਾਸ ਖਿਲਾਫ ਨਾਮਲੂਮ ਵਿਅਕਤੀਆ ਦੇ ਦਰਜ ਰਜਿਸਟਰ ਕੀਤਾ ਗਿਆ।
ਜੋ ਉਕਤ ਮੁਕਦਮਾ ਵਿੱਚ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਸੁਖਵਿੰਦਰ ਸਿੰਘ ਉਪ ਕਪਤਾਨ ਪੁਲਿਸ(ਇੰਨਵੈ) ਫਾਜਿਲਕਾ ਸ੍ਰੀ ਅਛਰੂ ਰਾਮ ਸ਼ਰਮਾ ਉਪ ਕਪਤਾਨ ਪੁਲਿਸ ਸਡ ਜਲਾਲਾਬਾਦ ਦੀ ਸੁਪਰਵਿਜਨ ਹੇਠ ਮੁੱਖ ਥਾਣਾ ਅਮੀਰ ਖਾਸ ਐਸ.ਆਈ. ਹਰਪ੍ਰੀਤ ਸਿੰਘ, ਇੰਚਾਰਜ ਸੀ.ਆਈ.ਏ ਫਾਜਿਲਕਾ ਐਸ.ਆਈ. ਅਮਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ, ਇੰਚਾਰਜ ਨਵਦੀਪ ਸ਼ਰਮਾ ਸਪੈਸ਼ਲ ਬ੍ਰਾਂਚ ਫਾਜਿਲਕਾ ਅਤੇ ਟੈਕਨੀਕਲ ਸੈੱਲ ਫਾਜਿਲਕਾ ਵਲੋ ਪਿਛਲੇ 02 ਦਿਨਾ ਤੋ ਲਗਾਤਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ,ਜੋ ਅੱਜ ਮਿਤੀ 20.8.2023 ਨੂੰ ਉਕਤ ਮੁਕਦਮਾ ਦੀ ਤਫਤੀਸ਼ ਦੇ ਚੱਲਦਿਆ ਇਹ ਗੱਲ ਸਾਹਮਣੇ ਆਈ ਹੈ ਕਿ ਮੁਦਈ ਮੁਕਦਮਾ ਗੁਰਸੇਵਕ ਸਿੰਘ ਉਕਤ ਦਾ ਇੱਕ ਰਿਸ਼ਤੇਦਾਰ ਜੋ ਇਕ ਵਿਦੇਸ਼ ਵਿੱਚ ਰਹਿੰਦਾ ਸੀ ਅਤੇ ਉਸਨੇ ਆਪਣੀ ਜਮੀਨ ਮੁਦਈ ਗੁਰਸੇਵਕ ਸਿੰਘ ਦੇ ਰਾਹੀਂ ਵੇਚੀ ਸੀ, ਜਿਸਦੇ ਪੈਸੇ ਇਸ ਪਾਸ ਪਏ ਸੀ,ਜੋ ਗੁਰਸੇਵਕ ਸਿੰਘ ਉਕਤ ਦੇ ਮਨ ਵਿੱਚ ਪੈਸਿਆ ਨੂੰ ਦੇਖ ਕੇ ਬੇਈਮਾਨੀ ਆ ਗਈ ਅਤੇ ਇਸਨੇ ਆਪਣੇ ਦੋਸਤ ਕੁਲਵੰਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਲੱਧੂਵਾਲਾ ਉਤਾੜ ਅਤੇ ਆਪਣੀ ਭੂਆ ਦੇ ਲੜਕੇ ਜਰਮਨ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਕੋਹਰ ਸਿੰਘ ਵਾਲਾ ਥਾਣਾ ਲੱਖੋਕੇ ਬਹਿਰਾਮ ਨਾਲ ਮਿਲੀਭੁਗਤ ਕਰਕੇ ਇਕ ਸੋਚੀ ਸਮਝੀ ਸਾਜਿਸ਼ ਤਹਿਤ ਇਕ ਝੂਠੀ ਲੁੱਟ ਦੀ ਕਹਾਣੀ ਬਣਾ ਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਹੈ,ਮੁਕਦਮਾ ਵਿੱਚ ਗੁਰਸੇਵਕ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਇਸ ਪਾਸੋ ਲੁੱਟ ਦੇ ਕ੍ਰੀਬ 16 ਲੱਖ 70 ਹਜਾਰ ਰੁਪਏ ਬ੍ਰਾਮਦ ਕੀਤੇ ਜਾ ਚੁੱਕੇ ਹਨ, ਮੁਕਦਮਾ ਦੀ ਤਫਤੀਸ਼ ਜਾਰੀ ਹੈ, ਬਾਕੀ ਦੋਸ਼ੀਆ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here