ਪਾਣੀ ਵਿਚ ਘਿਰੇ 463 ਲੋਕਾਂ ਨੂੰ ਸੁਰੱਖਿਅਤ ਕੱਢਿਆ:ਡਿਪਟੀ ਕਮਿਸ਼ਨਰ

ਫਾਜਿ਼ਲਕਾ (ਦ ਸਟੈਲਰ ਨਿਊਜ਼) । ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਹੈ ਕਿ ਪਿੱਛਲੇ 24 ਘੰਟਿਆਂ ਵਿਚ ਫਾਜਿ਼ਲਕਾ ਜਿ਼ਲ੍ਹੇ ਵਿਚ ਹੜ੍ਹ ਦੇ ਪਾਣੀ ਵਿਚ ਘਿਰੇ 463 ਲੋਕਾਂ ਨੂੰ ਕਿਸਤੀਆਂ ਰਾਹੀਂ ਸੁਰੱਖਿਅਤ ਕੱਢਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਰਾਹਤ ਕਾਰਜਾਂ ਵਿਚ ਐਨਡੀਆਰਐਫ ਦੀਆਂ ਦੋ ਟੁਕੜੀਆਂ ਲਗਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਕਾਵਾਂ ਵਾਲੀ ਪੱਤਣ ਤੇ ਸੁਰੱਖਿਆ ਬੰਨ੍ਹ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਪੂਰੇ ਬੰਨ੍ਹ ਤੇ ਲਗਾਤਾਰ ਚੌਕਸੀ ਰੱਖੀ ਜਾਵੇ।
ਉਨ੍ਹਾਂ ਨੇ ਰਾਹਤ ਕਾਰਜਾਂ ਵਿਚ ਲੱਗੇ ਸਰਕਾਰੀ ਅਮਲੇ ਦੀ ਹੌਂਸਲਾਂ ਅਫਜਾਈ ਵੀ ਕੀਤੀ। ਇੱਥੇ ਕਾਂਵਾਂ ਵਾਲੀ ਪੁਲ ਦੇ ਉਪਰ ਦੀ ਪਾਣੀ ਵਹਿ ਰਿਹਾ ਹੈ ਪਰ ਰਾਹਤ ਦੀ ਖ਼ਬਰ ਇਹ ਹੈ ਕਿ ਹੁਸੈਨੀਵਾਲਾ ਤੋਂ ਪਾਣੀ ਦੀ ਨਿਕਾਸੀ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਤਵਾਰ ਨੁੰ ਤਿੰਨ ਵਜੇ 219400 ਕਿਉਸਿਕ ਪਾਣੀ ਦੀ ਨਿਕਾਸੀ ਹੋ ਰਹੀ ਸੀ ਜਦ ਕਿ ਬੀਤੇ ਕੱਲ ਇਹ ਮਾਤਰਾ 282000 ਤੱਕ ਪੁੱਜ ਗਈ ਸੀ। ਦੂਜ਼ੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਪਾਣੀ ਵਿਚ ਘਿਰੇ ਲੋਕਾਂ ਨੁੰ ਕੱਢਣ ਲਈ ਲੱਗੀਆਂ ਹੋਈਆਂ ਹਨ। ਫਾਜਿ਼ਲਕਾ ਅਤੇ ਜਲਾਲਾਬਾਦ ਲਈ ਦੋ ਵੱਖ ਵੱਖ ਟੀਮਾਂ ਲਗਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ੋ ਲੋਕ ਪ੍ਰਸ਼ਾਸਨ ਦੀ ਅਪੀਲ ਮੰਨ ਕੇ ਪਹਿਲਾਂ ਆਪਣੇ ਪਿੰਡਾਂ ਤੋਂ ਬਾਹਰ ਨਹੀਂ ਆਏ ਉਹ ਹੁਣ ਆਪਣੇ ਆਪ ਬਾਹਰ ਆਉਣ ਦੀ ਕੋਸਿ਼ਸ ਨਾ ਕਰਨ ਸਗੋਂ ਪ੍ਰਸ਼ਾਸਨ ਦੀ ਮਦਦ ਲੈਣ ਤਾਂਕਿ ਐਨਡੀਆਰਐਫ ਦੀਆਂ ਟੀਮਾਂ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲੈਣ। ਉਨ੍ਹਾਂ ਨੇ ਕਿਹਾ ਕਿ ਇਸ ਲਈ ਹੈਲਪ ਲਾਈਨ ਨੰਬਰ 01638—262153 ਤੇ ਸੰਪਰਕ ਕੀਤਾ ਜਾਵੇ। ਇਸ ਮੌਕੇ ਐਸਡੀਐਮ ਨਿਕਾਸ ਖੀਂਚੜ, ਡੀਐਸਪੀ ਸੁਬੇਗ ਸਿੰਘ, ਬੀਡੀਪੀਓ ਪਿਆਰ ਸਿੰਘ ਤੇ ਹੋਰ ਅਧਿਕਾਰੀ ਹਾਜਰ ਸਨ। 

Advertisements

LEAVE A REPLY

Please enter your comment!
Please enter your name here