ਰਵੀ ਗਿੱਲ ਖੁਦਕੁਸ਼ੀ ਮਾਮਲੇ ‘ਚ ਨਵਾਂ ਮੋੜ: ਪੀੜਤ ਪਰਿਵਾਰ ਨੇ ਪੁਲਿਸ ਤੇ ਲਾਪ੍ਰਵਾਹੀ ਕਰਨ ਦਾ ਲਗਾਇਆ ਦੋਸ਼, ਆਰੋਪੀਆਂ ਨੇ ਵੀ ਲਾਈਵ ਹੋ ਕੇ ਦੱਸੀ ਸਾਰੀ ਗੱਲ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਮੀਡੀਆ ਕਰਮਚਾਰੀ ਰਵੀ ਗਿੱਲ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਰਵੀ ਗਿੱਲ ਦੀ ਖੁਦਕੁਸ਼ੀ ਮਾਮਲੇ ਵਿੱਚ ਪੁਲਿਸ ਦੀ ਲਾਪ੍ਰਵਾਹੀ ਕਾਰਨ ਮਾਮਲਾ ਫਿਰ ਤੋਂ ਗਰਮ ਹੋ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਨਾਮਜ਼ਦ ਭੈਣ-ਭਰਾਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ ਅਤੇ ਪੀੜਤ ਪਰਿਵਾਰ ਨੂੰ ਰਵੀ ਦਾ ਅੰਤਿਮ ਸੰਸਕਾਰ ਕਰਨ ਲਈ ਮਨਾ ਲਿਆ ਸੀ। ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਕੀਰਤੀ ਗਿੱਲ ਅਤੇ ਉਸਦਾ ਭਰਾ ਸ਼ੁਭਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰ ਸ਼ਾਮ 7 ਵਜੇ ਦੇ ਕਰੀਬ ਕੀਰਤੀ, ਸ਼ੁਭਮ ਅਤੇ ਗੋਰਾ ਨੇ ਫੇਸਬੁੱਕ ਤੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ।

Advertisements

ਜਿਸ ਵਿੱਚ ਕੀਰਤੀ ਗਿੱਲ, ਸ਼ੁਭਮ ਗਿੱਲ ਅਤੇ ਗੋਰਾ ਖੁਦ ਨੂੰ ਬੇਕਸੂਰ ਦੱਸ ਰਹੇ ਸਨ। ਕੀਰਤੀ ਨੇ ਦੱਸਿਆ ਕਿ ਧਮਕੀਆਂ ਤੇ ਪਰੇਸ਼ਾਨ ਹੋ ਕੇ ਉਸ ਨੇ ਵੀ 2 ਅਗਸਤ ਨੂੰ ਹਾਰਪਿਕ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਦਿਲ ਵਿੱਚ ਅਜਿਹਾ ਕੁਝ ਨਹੀਂ ਸੀ, ਜਿਸ ਕਾਰਨ ਉਸ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ। ਉਸਨੇ ਦੱਸਿਆ ਕਿ ਨਾ ਤਾਂ ਉਸ ਨੇ ਰਵੀ ਨੂੰ ਕਦੇ ਬਲੈਕਮੇਲ ਕੀਤਾ ਅਤੇ ਨਾ ਹੀ ਉਸਦਾ ਤਲਾਕ ਕਰਵਾਇਆ। ਲਾਈਵ ਦੌਰਾਨ ਤਿੰਨਾਂ ਦੇ ਮੂੰਹ ਵਿੱਚੋਂ ਝੱਗ ਵੀ ਨਿਕਲ ਰਹੀ ਸੀ, ਜੋ ਉਲਟੀਆਂ ਕਰਦੇ ਨਜ਼ਰ ਆ ਰਹੇ ਹਨ। ਸ਼ੁਭਮ ਨੇ ਮੰਨਿਆ ਕਿ ਉਨ੍ਹਾਂ ਦਾ ਪੈਸੇ ਦਾ ਹਿਸਾਬ ਸੀ, ਉਸ ਨੇ ਰਵੀ ਨੂੰ 80 ਹਜ਼ਾਰ ਰੁਪਏ ਹੋਰ ਦੇਣੇ ਸਨ। ਜਦੋਂ ਰਵੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਪੁਲਿਸ ਨੇ ਝੂਠ ਬੋਲ ਕੇ ਸੰਸਕਾਰ ਕਰਵਾਇਆ ਹੈ ਤਾਂ ਉਹ ਭੜਕ ਉੱਠੇ।

ਪੀੜਤ ਪਰਿਵਾਰ ਅਤੇ ਸਮਰਥਕਾਂ ਨੇ ਧਰਨਾ ਲੱਗਾ ਕੇ  ਸਾਰੀ ਆਵਾਜਾਈ ਰੋਕ ਦਿੱਤੀ ਅਤੇ ਨਾਅਰੇਬਾਜੀ ਸ਼ੁਰੂ  ਕਰ ਦਿੱਤੀ। ਫਿਰ ਪੀੜਤ ਪਰਿਵਾਰ ਥਾਣੇ ਪਹੁੰਚੇ ਤਾਂ ਥਾਣੇ ਦਾ ਗੇਟ ਬੰਦ ਸੀ। ਮੰਤਰੀ ਨੂੰ ਕਹਿਣ ਤੇ ਵੀ ਉਸ ਨੇ ਗੇਟ ਨਹੀਂ ਖੋਲ਼੍ਹਿਆ, ਜਦੋਂ ਉਹ ਥਾਣਾ ਨਵੀਂ ਬਾਰਾਦਰੀ ਵਿਖੇ ਪਹੁੰਚੇ ਤਾਂ ਉੱਥੇ ਵੀ ਉਨ੍ਹਾਂ ਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਐੱਸਐੱਚਓ, ਡੀਸੀਪੀ ਅੰਕੁਰ ਗੁਪਤਾ, ਏਡੀਸੀਪੀ ਹਰਿੰਦਰ ਸਿੰਘ ਗਿੱਲ ਸਮੇਤ ਕਈ ਅਧਿਕਾਰੀ ਮੌਕੇ ਤੇ ਪਹੁੰਚੇ। ਸੀ.ਪੀ. ਚਾਹਲ ਨੇ  ਸਾਰੀ ਗੱਲ ਸੁਣੀ। ਉਨ੍ਹਾਂ ਆਪਣੇ ਮੋਬਾਇਲ ਤੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਸਵੇਰ ਤੱਕ ਚੌਥੇ ਨਾਮਜ਼ਦ ਪੱਤਰਕਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਝੂਠ ਬੋਲਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ, ਜਿਸ ਤੇ ਸੀ.ਪੀ. ਨੇ ਤਰੁੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

LEAVE A REPLY

Please enter your comment!
Please enter your name here