ਲੁਧਿਆਣਾ ਵਿੱਚ 2 ਨੌਜਵਾਨਾਂ ਨੇ ਕਬਾੜ ਖ਼ਰੀਦ ਨਹੀ ਦਿੱਤੀ ਪੇਮੈਂਟ, ਸ਼ਿਕਾਇਤ ਦਰਜ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਵਿੱਚ 2 ਨੌਜ਼ਵਾਨਾ ਨੇ ਮਿਲ ਕੇ 16.37 ਲੱਖ ਰੁਪਏ ਦਾ ਕਬਾੜ ਖ਼ਰੀਦ ਕੇ ਪੇਮੈਂਟ ਨਹੀ ਦਿੱਤੀ। ਪੀੜਤ ਤਨਮਨਜੋਤ ਸਿੰਘ ਪੁੱਤਰ ਗੁਰਮੀਤ ਸਿੰਘ ਨਿਵਾਸੀ ਜਸਪਾਲ ਬਾਂਗਰ ਰੋਡ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਾਹਨੇਵਾਲ ਵਿੱਚ ਦਰਜ ਕਰਵਾਈ ਹੈ।

Advertisements

ਤਨਮਨਜੋਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਕੰਪਨੀ ਜੀਐੱਸ ਇੰਡਸਟਰੀਜ਼ ਜਸਪਾਲ ਬਾਂਗਰਾ ਰੋਡ ਨੇੜੇ ਹੈਪੀ ਫੋਰਜਿੰਗ ਨੇ ਉਸਤੋਂ 16,37,246 ਰੁਪਏ ਦਾ ਕਬਾੜ ਖਰੀਦਿਆ ਸੀ।

ਉਹਨਾਂ ਨੇ ਉਸਦੀ ਪੇਮੈਟ ਕਈ ਵਾਰ ਮੰਗੀ ਪਰ ਨਹੀ ਦਿੱਤੀ। ਇਸਤੋਂ ਪਰੇਸ਼ਾਨ ਆ ਕੇ ਉਹਨਾਂ ਨੇ ਪੁਲਸ ਵਿੱਚ ਸ਼ਿਕਾਇਤ ਕਰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਹਿਚਾਣ ਸੁਨੀਲ ਗੁਪਤਾ ਪੁੱਤਰ ਰਾਮ ਸਰੂਪ ਨਿਵਾਸੀ ਅਗਰ ਨਗਰ, ਫਿਰੋਜ਼ਪੁਰ ਵਜੋ ਹੋਈ ਹੈ।

LEAVE A REPLY

Please enter your comment!
Please enter your name here