ਸਕੂਲਾਂ ਲਈ ਵਧੀਆ ਬੁਨਿਆਦੀ ਢਾਂਚਾ ਲਾਜ਼ਮੀ: ਡਾ. ਨਮਰਤਾ ਪਰਮਾਰ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ । ਰੋਟਰੀ ਕਲੱਬ ਰੂਪਨਗਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਹਵੇਲੀ ਕਲਾਂ, ਰੋਪੜ ਨੂੰ 25000 ਰੁਪਏ ਦੇ 25 ਬੈਂਚ ਦਾਨ ਕੀਤੇ ਗਏ ਸ਼ਾਲੂ ਮਹਿਰਾ, ਡੀਈਓ (ਪ੍ਰਾਇਮਰੀ), ਰੋਪੜ ਜੋ ਕਿ ਇਸ ਮੌਕੇ ਮੁੱਖ ਮਹਿਮਾਨ ਸਨ ਨੇ ਰੋਟੇਰੀਅਨਜ਼ ਵੱਲੋਂ ਪਾਏ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਲੋੜਵੰਦ ਬੱਚਿਆਂ ਲਈ ਮੈਡੀਕਲ ਚੈਕਅੱਪ ਕੈਂਪਲਗਾਉਣਦੀ ਅਪੀਲ ਕੀਤੀ। ਰੰਜਨਾ ਕਤਿਆਲ, ਡਿਪਟੀ ਡੀਈਓ, ਰੋਪੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਵੱਖ-ਵੱਖ ਪ੍ਰੋਜੈਕਟ ਆਯੋਜਿਤ ਕਰਨ ਲਈ ਰੋਟਰੀ ਰੂਪਨਗਰ ਦੇ ਯਤਨਾਂ ਦੀ ਸ਼ਲਾਘਾ ਕੀਤੀ।

Advertisements

ਪ੍ਰਧਾਨ ਡਾ: ਨਮਰਤਾ ਪਰਮਾਰ ਨੇ ਪ੍ਰਿੰਸੀਪਲ ਆਰਤੀ ਸ਼ਰਮਾ ਨੂੰ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਸਕੂਲ ਪ੍ਰਬੰਧਕਾਂ ਨਾਲ ਤਾਲਮੇਲ ਲਈ ਰੋਟੇਰੀਅਨਾਂ, ਖਾਸ ਕਰਕੇ ਆਰਟੀਐਨ ਓਪੀ ਮਲਹੋਤਰਾ ਅਤੇ ਆਰਟੀਐਨ ਜੇਪੀਐਸ ਰੀਹਲ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਡਾਇਰੈਕਟਰ ਕਮਿਊਨਿਟੀ ਸਰਵਿਸ, ਸਾਬਕਾ ਪ੍ਰਧਾਨ ਡਾ: ਭੀਮ ਸੈਨ ਨੇ ਡੀਈਓ ਨੂੰ ਭਰੋਸਾ ਦਿਵਾਇਆ ਕਿ ਉਹ ਸਕੂਲੀ ਬੱਚਿਆਂ ਲਈ ਡੈਂਟਲ ਹੈਲਥ ਚੈਕਅੱਪ ਕੈਂਪ ਜਲਦੀ ਹੀ ਲਗਾਉਣਗੇ।ਰੋਟਰੀ ਕਲੱਬ ਤੋਂ ਸਾਬਕਾ ਪ੍ਰਧਾਨ ਇੰਜਨੀਅਰ ਐਚਐਸ ਸੈਣੀ, ਐਡਵੋਕੇਟ ਗੁਰਪ੍ਰੀਤ ਸਿੰਘ, ਇਨਕਮਿੰਗ ਪ੍ਰਧਾਨ ਰੋਟੇਰੀਅਨ ਕੁਲਵੰਤ ਸਿੰਘ ਅਤੇ ਰੋਟੇਰੀਅਨ ਪ੍ਰਮੋਦ ਸ਼ਰਮਾ, ਅਸ਼ੋਕ ਚੱਢਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here