ਕਸਬਾ ਡਵਿਡਾ ਅਹਿਰਾਣਾ ਵਿਖੇ ਵੱਧਦੇ ਜਾ ਰਹੇ ਹਨ ਗੰਦਗੀ ਦੇ ਢੇਰ, ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਹੈ ਦਿਕਤਾਂ ਦਾ ਸਾਮਨਾ

ਮੇਹਟਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਇੰਦਰਜੀਤ ਹੀਰਾ: ਬਰਸਾਤ ਦੇ ਮੌਸਮ ਵਿਚ ਡਵਿਡਾ ਅਹਿਰਾਣਾ ਵਿਖੇ ਆਸ-ਪਾਸ ਦੇ ਇਲਾਕੇ ‘ਚ ਸੜਕਾਂ ਅਤੇ ਹੋਰ ਥਾਵਾਂ ‘ਤੇ ਲੱਗੇ ਗੰਦਗੀ ਦੇ ਢੇਰਾਂ ਤੇ ਸੜਕਾਂ ‘ਤੇ ਖੜ੍ਹੇ ਗੰਦੇ ਪਾਣੀ ਨੂੰ ਵੇਖੀਏ ਤਾਂ ਇੰਝ ਲੱਗਦਾ ਹੈ, ਕਿ ਇਸ ਇਲਾਕੇ ਵਿਚ ਇਸ ਸਬੰਧੀ ਕਿਸੇ ਨੂੰ ਵੀ ਕੋਈ ਚਿੰਤਾ ਹੀ ਨਹੀਂ ਹੈ।

Advertisements

ਸਥਾਨਕ ਲੋਕ ਬਿਨਾਂ ਕਿਸੇ ਝਿਜਕ ਦੇ ਦੇਰ-ਸਵੇਰ ਸੜਕਾਂ ਦੇ ਕੰਢਿਆਂ ਤੇ ਹੋਰ ਥਾਵਾਂ ‘ਤੇ ਸ਼ਰੇਆਮ ਘਰਾਂ ਦੀ ਰਹਿੰਦ ਖੂੰਹਦ ਵਾਲੀ ਗੰਦਗੀ ਦੇ ਲਿਫ਼ਾਫ਼ੇ ਸੁੱਟ ਰਹੇ ਹਨ ਤੇ ਇਹ ਬਦਬੂ ਮਾਰਦੇ ਢੇਰ ਦਿਨੋ-ਦਿਨ ਵੱਡੇ ਅੰਬਾਰਾਂ ਦਾ ਰੂਪ ਲੈਂਦੇ ਜਾ ਰਹੇ ਹਨ, ਜਿਨ੍ਹਾਂ ਕੋਲੋਂ ਲੰਘਣਾ ਵੀ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਇਹ ਗੰਦਗੀ ਦੇ ਲੱਗੇ ਵੱਡੇ-ਵੱਡੇ ਅੰਬਾਰ ਭਿਆਨਕ ਡੇਂਗੂ ਵਰਗੀਆਂ ਬਿਮਾਰੀਆਂ ਦਾ ਸਬੱਬ ਬਣੇ ਹੋਏ ਹਨ।

ਪ੍ਰਸ਼ਾਸਨ ਜਾਂ ਸਰਕਾਰ ਵੀ ਲੱਗਦਾ ਸ਼ਾਇਦ ਕੁੰਭਕਰਨ ਨੀਂਦ ਸੁੱਤੇ ਕਿਸੇ ਵੱਡੀ ਮਹਾਂਮਾਰੀ ਫੈਲਣ ਤੋਂ ਬਾਅਦ ਹੀ ਜਾਗਣਗੇ। ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਚੁਕਾਇਆ ਜਾਵੇ ਅਤੇ ਗੰਦਗੀ ਸੁੱਟਣ ਵਾਲੇ ਲੋਕਾਂ ‘ਤੇ ਸਖ਼ਤੀ ਵਰਤੀ ਜਾਵੇ।

LEAVE A REPLY

Please enter your comment!
Please enter your name here