ਫਲਾਈਟ ‘ਚ ਬੰਬ ਦੀ ਧਮਕੀ ਦੇਣ ਵਾਲਾ 13 ਸਾਲਾ ਨਾਬਾਲਿਗ ਗ੍ਰਿਫਤਾਰ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ। ਕੁੱਝ ਦਿਨ ਪਹਿਲਾ ਦਿੱਲੀ ਤੋਂ ਕੈਨੇਡਾ ਜਾਣ ਵਾਲੀ ਫਲਾਈਟ ‘ਚ ਬੰਬ ਵਾਲਾ ਮੇਲ ਭੇਜਿਆ ਗਿਆ ਸੀ ਜਿਸਤ ਬਾਅਦ ਹੜਕੰਪ ਮੱਚ ਗਿਆ ਸੀ। ਦਰਅਸਲ ਇਹ ਮੇਲ ਭੇਜਣ ਵਾਲਾ ਇਕ 13 ਸਾਲਾ ਨਾਬਾਲਿਗ ਲੜਕਾ ਸੀ ਅਤੇ ਇਸ ਬੱਚੇ ਨੂੰ ਮੇਰਠ ਤੋਂ ਫੜਿਆ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬੱਚੇ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਇਹ ਈਮੇਲ ਸਿਰਫ਼ ਮਜ਼ੇ ਲਈ ਭੇਜੀ ਸੀ। ਦੱਸ ਦਈਏ ਕਿ ਇਸ ਮਹੀਨੇ ਦੀ 4 ਤਰੀਕ ਨੂੰ ਜਦੋਂ ਦਿੱਲੀ ਦੇ IGI ਏਅਰਪੋਰਟ ‘ਤੇ ਇਕ ਫਲਾਈਟ ‘ਚ ਬੰਬ ਰੱਖੇ ਜਾਣ ਦੀ ਸੂਚਨਾ ਮਿਲੀ ਤਾਂ ਸੁਰੱਖਿਆ ਏਜੰਸੀਆਂ ਦੀ ਨੀਂਦ ਉੱਡ ਗਈ।

Advertisements

ਉਸਨੇ ਇਹ ਈ-ਮੇਲ ਆਪਣੇ ਮੋਬਾਈਲ ਤੋਂ ਫਰਜ਼ੀ ਈਮੇਲ ਆਈਡੀ ਦੀ ਵਰਤੋਂ ਕਰਕੇ ਭੇਜੀ ਸੀ ਅਤੇ ਇਸ ਲਈ ਉਸ ਨੇ ਆਪਣੀ ਮਾਂ ਦੇ ਵਾਈ-ਫਾਈ ਦੀ ਵਰਤੋਂ ਕਰਕੇ ਈ-ਮੇਲ ਭੇਜੀ ਸੀ। ਇਹ ਮੇਲ ਭੇਜਣ ਤੋਂ ਬਾਅਦ, ਉਸਨੇ ਤੁਰੰਤ ਇਸ ਈਮੇਲ ਨੂੰ ਡਿਲੀਟ ਕਰ ਦਿੱਤਾ। ਉਸਨੇ ਇਹ ਵੀ ਦੱਸਿਆ ਕਿ ਅਗਲੇ ਦਿਨ ਜਦੋਂ ਉਸਨੇ ਨਿਊਜ਼ ਚੈਨਲਾਂ ਅਤੇ ਅਖਬਾਰਾਂ ਵਿੱਚ ਇਹ ਖਬਰ ਦੇਖੀ ਤਾਂ ਉਹ ਬਹੁਤ ਡਰ ਗਿਆ ਪਰ ਉਸਨੇ ਆਪਣੇ ਮਾਤਾ-ਪਿਤਾ ਨੂੰ ਇਸਦੀ ਜਾਣਕਾਰੀ ਨਹੀਂ ਦਿੱਤੀ। ਬੱਚੇ ਕੋਲੋਂ ਦੋ ਮੋਬਾਈਲ ਬਰਾਮਦ ਹੋਏ ਹਨ।

LEAVE A REPLY

Please enter your comment!
Please enter your name here