ਐੱਨਐੱਚਏਆਈ ਨੇ ਟੋਲ ਦਰਾਂ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆਂ (ਐੱਨਐੱਚਏਆਈ) ਨੇ ਲਾਡੋਵਾਲ (ਲੁਧਿਆਣਾ) ਦੇ ਟੋਲ ਦਰਾਂ ਵਿੱਚ 15 ਰੁਪਏ ਅਤੇ ਬਸਤਾਡਾ (ਕਰਨਾਲ) ਦੇ ਟੋਲ ਦਰਾਂ ਵਿੱਚ 10 ਰੁਪਏ ਦਾ ਵਾਧਾ ਕੀਤਾ ਹੈ। ਐੱਨਐੱਚਏਆਈ ਨੇ ਪਾਣੀਪਤ ਤੋਂ ਅੰਮ੍ਰਿਤਸਰ ਤੱਕ ਦੇ ਸਾਰੇ ਟੋਲ ਪਲਾਜ਼ਿਆਂ ਦੀਆਂ ਦਰਾਂ ਵਿੱਚ 31 ਅਗਸਤ ਦੀ ਰਾਤ 12 ਵਜੇ ਤੋਂ ਟੋਲ ਫੀਸ ਵਧਾ ਦਿੱਤੀ ਹੈ। ਲਾਡੋਵਾਲ ਟੋਲ ਪਲਾਜ਼ਾ ‘ਤੇ ਕਾਰ-ਜੀਪ ਦੇ ਸਿੰਗਲ ਟ੍ਰਿਪ ਦੇ 165 ਰੁਪਏ ਵਸੂਲੇ ਜਾਣਗੇ। ਨਵੀਆਂ ਦਰਾਂ ਮੁਤਾਬਿਕ ਹਲਕੇ ਵਪਾਰਕ ਵਾਹਨਾਂ ਲਈ ਸਿੰਗਲ ਟ੍ਰਿਪ 285 ਰੁਪਏ ਤੇ 24 ਘੰਟੇ ਵਿਚ ਮਲਟੀਪਲ ਟੂਪ ਲਈ 430 ਰੁਪਏ ਟੋਲ ਟੈਕਸ ਦੇਣਾ ਹੋਵੇਗਾ।

Advertisements

ਬੱਸਾਂ-ਟਰੱਕਾਂ ਨੂੰ ਸਿੰਗਲ ਟ੍ਰਿਪ ਲਈ 575 ਰੁਪਏ ਤੇ 24 ਘੰਟੇ ਵਿਚ ਮਲਟੀਪਲ ਟ੍ਰਿਪ ਲਈ 380 ਰੁਪਏ ਟੋਲ ਟੈਕਸ ਦੇਣਾ ਪਵੇਗਾ। ਡਬਲ ਐਕਸੈਲ ਟਰੱਕ ਦੇ ਸਿੰਗਲ ਟ੍ਰਿਪ ਲਈ 925 ਰੁਪਏ ਤੇ 24 ਘੰਟਿਆਂ ਵਿ ਮਲਟੀਪਲ ਟ੍ਰਿਪ ਲਈ 1385 ਰੁਪਏ ਟੋਲ ਟੈਕਸ ਲਿਆ ਜਾਵੇਗਾ। ਹਰਿਆਣਾ ਦੇ ਦਿੱਲੀ ਹਾਈਵੇਅ ‘ਤੇ ਕਰਨਾਲ ਦੇ ਬਸਤਾਰਾ ‘ਚ ਕਾਰ-ਜੀਪ ਲਈ ਸਿੰਗਲ ਟ੍ਰਿਪ ਦੇ ਨਵੇਂ ਰੇਟ 155 ਰੁਪਏ ਹੋਣਗੇ। ਇਨ੍ਹਾਂ ਵਾਹਨਾਂ ਲਈ 24 ਘੰਟਿਆਂ ਵਿੱਚ ਕਈ ਯਾਤਰਾਵਾਂ ਲਈ 235 ਰੁਪਏ ਅਦਾ ਕਰਨੇ ਪੈਣਗੇ ਹਲਕੇ ਵਪਾਰਕ ਵਾਹਨਾਂ ਨੂੰ ਬਸਤਾੜਾ ਵਿੱਚ ਇੱਕ ਵਾਰੀ ਯਾਤਰਾ ਲਈ 275 ਰੁਪਏ, 24 ਘੰਟੇ ਦੀਆਂ ਕਈ ਯਾਤਰਾਵਾਂ ਲਈ 475 ਰੁਪਏ ਦੇਣੇ ਹੋਣਗੇ। ਟਰੱਕਾਂ ਅਤੇ ਬੱਸਾਂ ਦੇ ਨਵੇਂ ਰੇਟ 24 ਘੰਟਿਆਂ ਵਿੱਚ ਇੱਕ ਵਾਰੀ ਯਾਤਰਾ ਲਈ 550 ਰੁਪਏ ਅਤੇ ਇੱਕ ਤੋਂ ਵੱਧ ਯਾਤਰਾ ਲਈ 825 ਰੁਪਏ ਨਿਰਧਾਰਤ ਕੀਤੇ ਗਏ ਹਨ। 

LEAVE A REPLY

Please enter your comment!
Please enter your name here