ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ-ਪ੍ਰੀਤੀ ਪ੍ਰਾਸ਼ਰ। ਬੀਤੀ ਰਾਤ ਚੋਰ ਵੱਲੋਂ ਇਕ ਘਰ ਵਿੱਚ ਦਾਖਲ ਹੋ ਕੇ ਕਣਕ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਹਰਿਆਣਾ ਨੂੰ ਨਿਰਮਲ ਕੌਰ ਪਤਨੀ ਸੰਤੋਖ ਸਿੰਘ ਵਾਸੀ ਮੁਹੱਲਾ ਰਾਮਗੜ੍ਹੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ ਰਾਤ ਸਮਾਂ ਕਰੀਬ 12:00 ਵਜੇ ਅਸੀ ਘਰ ਵਿੱਚ ਸੁਤੇ ਪਏ ਸੀ, ਤਾਂ ਸਾਨੂੰ ਆਪਣੇ ਘਰ ਵਿੱਚ ਗੇਟ ਖੜਕਣ ਦੀ ਅਵਾਜ ਸੁਣਾਈ ਦਿੱਤੀ ਤਾਂ ਜਦੋਂ ਅਸੀ ਉੱਠ ਕੇ ਦੇਖਿਆ ਤਾ ਸਾਡੇ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਤੇ ਦਾਣਿਆ ਵਾਲੇ ਡਰੰਮ ਵਿੱਚੋ ਇਕ ਵਿਅਕਤੀ ਕਣਕ ਚੋਰੀ ਕਰਕੇ ਲਿਜਾ ਰਿਹਾ ਸੀ।
ਜਿਸ ਤੋਂ ਬਾਅਦ ਰੋਲਾ ਪਾਉਣ ਤੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਜਿਸ ਦੀ ਪਹਿਚਾਣ ਸਨਮਪ੍ਰੀਤ ਉਰਫ ਸਨੀ ਪੁੱਤਰ ਬਲਜੀਤ ਸਿੰਘ ਵਾਸੀ ਮੁਹੱਲਾ ਮਹਿਿਤਆਂ ਹਰਿਆਣਾ ਵਜੋ ਹੋਈ। ਜਿਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ। ਹਰਿਆਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।